Close
Menu

ਰੇਖਾ ਤੇ ਸਚਿਨ ਕਰਨਗੇ ਕਾਂਗਰਸ ਲਈ ਪ੍ਰਚਾਰ

-- 22 October,2013

ਜਬਲਪੁਰ ¸ ਮੱਧ ਪ੍ਰਦੇਸ਼ ਦੇ ਜਬਲਪੁਰ ਦੇ ਕਾਂਗਰਸ ਆਗੂਆਂ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੇ ਪ੍ਰਚਾਰ ਲਈ ਬਾਲੀਵੁਡ ਦੀ ਪ੍ਰਸਿੱਧ ਅਭਿਨੇਤਰੀ ਰੇਖਾ ਤੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਸੱਦਿਆ ਹੈ। ਨਗਰ ਕਾਂਗਰਸ ਪ੍ਰਧਾਨ ਦਿਨੇਸ਼ ਯਾਦਵ ਨੇ ਦਸਿਆ ਕਿ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਚੋਣ ਪ੍ਰਚਾਰ ਲਈ ਸਟਾਰ ਪ੍ਰਚਾਰਕਾਂ ਦੀ ਸੂਚੀ ਮੰਗੀ ਗਈ ਸੀ। ਇਸ ਵਿਚ ਸਚਿਨ ਤੇਂਦੁਲਕਰ ਅਤੇ ਰੇਖਾ ਨੂੰ ਸ਼ਹਿਰ ਵਿਚ ਪਾਰਟੀ ਦੇ ਪ੍ਰਚਾਰ ਲਈ ਸੱਦੇ ਜਾਣ ਦੀ ਬੇਨਤੀ ਕੀਤੀ ਗਈ ਹੈ। ਇਸ ਦੇ ਇਲਾਵਾ ਤਕਰੀਬਨ 12 ਪ੍ਰਚਾਰਕਾਂ ਦੀ ਸੂਚੀ ਵੀ ਭੇਜੀ ਗਈ ਹੈ।

Facebook Comment
Project by : XtremeStudioz