Close
Menu

ਰੇਡੀਓ ‘ਤੇ ‘ਮਨ ਦੀ ਬਾਤ’ ਕਰਨ ਨਾਲ ਕਿਸਾਨਾਂ ਦੀਆਂ ਮੁਸ਼ਕਲਾਂ ਹੱਲ ਨਹੀਂ ਹੋਣਗੀਆਂ’

-- 21 March,2015

ਪਟਨਾ- ਰਾਸ਼ਟਰੀ ਜਨਤਾ ਦਲ (ਰਾਜਦ) ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਲਾਲੂ ਪ੍ਰਸਾਦ ਯਾਦਵ ਨੇ ਭੌਂ ਪ੍ਰਾਪਤੀ ਬਿੱਲ ਦੇ ਮੁੱਦੇ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ ‘ਤੇ ਤਿੱਖਾ ਹਮਲਾ ਕੀਤਾ ਹੈ। ਲਾਲੂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਜਿੱਥੇ ਇਕ ਪਾਸੇ ਕਿਸਾਨਾਂ ਨਾਲ ਧੋਖਾ ਕਰ ਰਹੀ ਹੈ, ਉੱਥੇ ਹੀ ਦੂਜੇ ਪਾਸੇ ਵਿਕਾਸ ਦੇ ਨਾਂ ‘ਤੇ ਪੂੰਜੀਪਤੀਆਂ ਦੀ ਤਰਫਦਾਰੀ ਕਰ ਰਹੀ ਹੈ।
ਲਾਲੂ ਨੇ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ‘ਤੇ ਲਿਖਿਆ ਕਿ ਦੇਸ਼ ਵਾਸੀਆਂ ਨੂੰ ਵਿਕਾਸ ਦੇ ਵੱਡੇ-ਵੱਡੇ ਸੁਪਨੇ ਦਿਖਾ ਕੇ ਮੋਦੀ ਸਰਕਾਰ ਹੁਣ ਵਿਕਾਸ ਨਹੀਂ ਗਰੀਬਾਂ ਦੇ ਵਿਨਾਸ਼ ਦੀ ਗੱਲ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਗਰੀਬ ਕਿਸਾਨਾਂ ਦੀ ਕੋਈ ਨਹੀਂ ਸੁਣਦਾ। ਮੋਦੀ ‘ਤੇ ਸਿੱਧਾ ਹਮਲਾ ਕਰਦੇ ਹੋÎਏ ਉਨ੍ਹਾਂ ਨੇ ਕਿਹਾ ਕਿ ਖੁਦ ਨੂੰ ਚਾਹ ਵਾਲਾ ਦੱਸ ਕੇ ਮੋਦੀ ਨੇ ਗਰੀਬ, ਮੱਧ ਵਰਗ ਹਿੰਦੂਸਤਾਨੀਆਂ ਨੂੰ ਠੱਗਿਆ ਹੈ।
ਰਾਜਦ ਪ੍ਰਧਾਨ ਨੇ ਕਿਹਾ ਕਿ ਕੀ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਕ ਦਿਨ ਵੀ ਮੋਦੀ ਨੇ ਕਿਸਾਨਾਂ ਅਤੇ ਚਾਹ ਵਾਲਿਆਂ ਦੇ ਭਲੇ ਬਾਰੇ ਕੋਈ ਗੱਲ ਕੀਤੀ ਹੈ? ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਰੇਡੀਓ ‘ਤੇ ਮਨ ਕੀ ਬਾਤ ਕਰਨ ਨਾਲ ਕਿਸਾਨਾਂ ਦੀਆਂ ਮੁਸ਼ਕਲਾਂ ਹਲ ਨਹੀਂ ਹੋਣਗੀਆਂ।

Facebook Comment
Project by : XtremeStudioz