Close
Menu

ਰੇਡੀਓ ਮੁੱਲ੍ਹਾ ਵੱਲੋਂ ਸ਼ਰੀਫ਼ ਦੀ ਪਾਰਟੀ ਦੇ ਆਗੂਆਂ ਨੂੰ ਨਿਸ਼ਾਨਾ ਬਣਾਉਣ ਦੇ ਹੁਕਮ

-- 10 January,2015

ਇਸਲਾਮਾਬਾਦ, ਪਾਕਿਸਤਾਨੀ ਤਾਲਿਬਾਨ ਦੇ ਮੁਖੀ ਮੁੱਲ੍ਹਾ ਫਜ਼ਲਉਲਾਹ ਨੇ ਦਹਿਸ਼ਤਗਰਦਾਂ ਨੂੰ ਹੁਕਮ ਦਿੱਤੇ ਹਨ ਕਿ ਉਹ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਸੱਤਾਧਾਰੀ ਪਾਰਟੀ ਦੇ ਆਗੂਆਂ ਨੂੰ ਨਿਸ਼ਾਨਾ ਬਣਾਉਣ। ਸਰਕਾਰ ਵੱਲੋਂ ਸਜ਼ਾ-ਏ-ਮੌਤ ਤੋਂ ਪਾਬੰਦੀ ਹਟਾਏ ਜਾਣ ਅਤੇ ਦਹਿਸ਼ਤਗਰਦਾਂ ਦੇ ਕੇਸ ਚਲਾਉਣ ਲਈ ਫੌਜੀ ਅਦਾਲਤਾਂ ਸਥਾਪਤ ਕਰਨ ਤੋਂ ਤਾਲਿਬਾਨ ਸਰਕਾਰ ਤੋਂ ਖ਼ਫ਼ਾ ਹਨ।
ਫਜ਼ਲਉਲਾਹ ਨੇ ਅਫ਼ਗਾਨਿਸਤਾਨ ’ਚ ਆਪਣੀ ਲੁਕਣਗਾਹ ਤੋਂ ਭੇਜੇ ਵੀਡੀਓ ਸੁਨੇਹੇ ’ਚ ਕਿਹਾ ਹੈ, ‘‘ਮੈਂ ਮੁਜਾਹਦੀਨਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਪੀਐਮਐਲ-ਐਨ ਦੇ ਆਗੂਆਂ ’ਤੇ ਹਮਲੇ ਕਰਨ ਤਾਂ ਜੋ ਉਹ ਜਾਂ ਤਾਂ ਸਹੀ ਰਸਤੇ ’ਤੇ ਆ ਜਾਣ ਜਾਂ ਨਰਕ ’ਚ ਭੇਜ ਦਿੱਤੇ ਜਾਣ।’’ ਉਸ ਨੇ ਕਿਹਾ ਕਿ ਪਹਿਲਾਂ ਅਵਾਮੀ ਨੈਸ਼ਨਲ ਪਾਰਟੀ ਸਾਡੇ ਨਿਸ਼ਾਨੇ ’ਤੇ ਸੀ ਪਰ ਹੁਣ ਪੀਐਮਐਲ-ਐਨ ਆਗੂਆਂ ’ਤੇ ਹਮਲੇ ਕਰਾਂਗੇ। ਰੇਡੀਓ ਮੁੱਲ੍ਹਾ ਵਜੋਂ ਮਸ਼ਹੂਰ ਫਜ਼ਲਉਲਾਹ (40) ਨਵੰਬਰ 2013 ’ਚ ਹਕੀਮਉਲਾਹ ਮਹਿਮੂਦ ਦੀ ਹੱਤਿਆ ਤੋਂ ਬਾਅਦ ਤਾਲਿਬਾਨ ਮੁਖੀ ਬਣਿਆ ਸੀ। ਪੀਐਮਐਲ-ਐਨ ਸਰਕਾਰ ਨੇ ਧਮਕੀ ਭਰੇ ਇਸ ਸੁਨੇਹੇ ਬਾਰੇ ਅਜੇ ਤੱਕ ਕੋਈ ਪ੍ਰਤੀਕਰਮ ਨਹੀਂ ਦਿੱਤਾ।

Facebook Comment
Project by : XtremeStudioz