Close
Menu

ਰੇਲ ਬਜਟ ‘ਚ 100 ਤੋਂ ਘੱਟ ਨਵੀਆਂ ਰੇਲ ਗੱਡੀਆਂ ਨੂੰ ਹਰੀ ਝੰਡੀ ਮਿਲਣ ਦੀ ਸੰਭਾਵਨਾ

-- 22 February,2015

ਨਵੀਂ ਦਿੱਲੀ, ਰੇਲਵੇ ‘ਚ ਗੰਭੀਰ ਵਿੱਤੀ ਸੰਕਟ ਹੋਣ ਕਾਰਨ ਅਜਿਹੇ ‘ਚ ਸਾਲ 2015-16 ਦੇ ਰੇਲ ਬਜਟ ‘ਚ ਨਵੀਆਂ ਰੇਲ ਗੱਡੀਆਂ ਦੇ ਐਲਾਨ ਦਾ ਅੰਕੜਾ 100 ਤੋਂ ਘੱਟ ਰਹਿਣ ਦੀ ਸੰਭਾਵਨਾ ਹੈ। ਇਹ ਆਮ ਤੌਰ ‘ਤੇ ਹਰ ਸਾਲ ਹੋਣ ਵਾਲੇ ਐਲਾਨਾਂ ਤੋਂ ਕਾਫੀ ਘੱਟ ਹੈ। ਰੇਲ ਮੰਤਰੀ ਸੁਰੇਸ਼ ਪ੍ਰਭੂ ਨੂੰ ਸੁਧਾਰ ਸਮਰਥਕ ਮੰਨਿਆ ਜਾਂਦਾ ਹੈ। ਮੰਨਿਆ ਜਾ ਰਿਹਾ ਹੈ ਕਿ ਪ੍ਰਭੂ ਰੇਲ ਬਜਟ ‘ਚ ਕਈ ਰਾਜਾਂ ਦੀ ਮੰਗ ਦੇ ਬਾਵਜੂਦ ਵੱਧ ਰੇਲ ਗੱਡੀਆਂ ਦਾ ਐਲਾਨ ਨਹੀਂ ਕਰਨਗੇ, ਕਿਉਂਕਿ ਫੰਡਾਂ ‘ਚ ਕਮੀ ਹੋਣ ਨਾਲ ਰੇਲਵੇ ਦਾ ਕਾਫੀ ਸਾਰਾ ਕੰਮ ਕਈ ਸਾਲਾਂ ਤੋਂ ਖੜ੍ਹਾ ਹੋਇਆ ਹੈ। ਆਮ ਤੌਰ ‘ਤੇ ਹਰ ਸਾਲ 150 ਤੋਂ 180 ਨਵੀਆਂ ਰੇਲ ਗੱਡੀਆਂ ਦਾ ਐਲਾਨ ਹੁੰਦਾ ਹੈ। ਪਿਛਲੇ ਸਾਲ ਹੀ ਕਰੀਬ 160 ਰੇਲ ਗੱਡੀਆਂ ਦਾ ਐਲਾਨ ਕੀਤਾ ਗਿਆ ਸੀ।

Facebook Comment
Project by : XtremeStudioz