Close
Menu

ਰੇਲ ਮੰਤਰੀ ਤੋਂ ਖੁਸ਼ ਨਹੀਂ ਹੈ ਪੀ.ਐਮ.ਓ. , ਚਿੱਠੀ ਲਿਖ ਕੇ ਪ੍ਰਗਟ ਕੀਤੀ ਨਾਖੁਸ਼ੀ

-- 25 September,2015

ਨਵੀਂ ਦਿੱਲੀ, ਪ੍ਰਧਾਨ ਮੰਤਰੀ ਦਫ਼ਤਰ ਅਹਿਮ ਪ੍ਰਾਜੈਕਟਾਂ ‘ਤੇ ਕੰਮਕਾਜ ਤੇਜ਼ ਕਰਨ ਦੇ ਲਈ ਰੇਲਵੇ ਮੰਤਰਾਲਾ ‘ਤੇ ਦਬਾਅ ਬਣਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਦੇ ਆਰਥਿਕ ਦ੍ਰਿਸ਼ਟੀ ‘ਚ ਇਸ ਸੈਕਟਰ ਦੀ ਪਹਿਲ ਨੂੰ ਦੇਖਦੇ ਹੋਏ ਅਜਿਹਾ ਕੀਤਾ ਜਾ ਰਿਹਾ ਹੈ। ਰੇਲ ਮੰਤਰਾਲਾ ਨੂੰ ਭੇਜੇ ਗਏ ਇਕ ਪੱਤਰ ‘ਚ ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਨੇ ਕੁਝ ਮਾਮਲਿਆਂ ‘ਚ ਤਸੱਲੀਬਖ਼ਸ਼ ਪੱਧਰ ਤੋਂ ਘੱਟ ਕੇ ਪ੍ਰਦਰਸ਼ਨ ਦੇ ਬਾਰੇ ‘ਚ ਲਿਖਿਆ ਹੈ। ਪੱਤਰ ‘ਚ ਲਿਖਿਆ ਹੈ ਕਿ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਸੁਰੇਸ਼ ਪ੍ਰਭੂ ਰੇਲਵੇ ਨੂੰ ਵਿਕਾਸ ਦੀ ਰਫ਼ਤਾਰ ‘ਤੇ ਲੈ ਆਉਣਗੇ। ਪੱਤਰ ‘ਚ ਸਟੇਸ਼ਨ ਵਿਕਾਸ ਤੇ ਹਾਈ-ਸਪੀਡ ਸੇਵਾ ਵਰਗੇ ਵੱਡੇ ਪ੍ਰਾਜੈਕਟਾਂ ਦੀ ਸੁਸਤ ਰਫ਼ਤਾਰ ਦਾ ਜ਼ਿਕਰ ਕੀਤਾ ਗਿਆ ਹੈ। ਪੱਤਰ ‘ਚ ਕਿਹਾ ਗਿਆ ਹੈ ਕਿ ਦੋਵੇਂ ਅਹਿਮ ਪ੍ਰਾਜੈਕਟ ਹਨ ਤੇ ਇਨ੍ਹਾਂ ਨੂੰ ਬਿਹਤਰ ਯੋਜਨਾ ਦੇ ਨਾਲ ਪੂਰਾ ਕੀਤਾ ਜਾਣਾ ਚਾਹੀਦਾ ਹੈ।

Facebook Comment
Project by : XtremeStudioz