Close
Menu

‘ਰੈਪਿਡਲਾਇਨ ਐਵਾਰਡਸ 2017’ ‘ਚ ਛਾਈ ‘ਬਾਜੀਰਾਵ ਮਸਤਾਨੀ’

-- 03 March,2017
ਜੋਹਾਨਸਬਰਗ— ਫਿਲਮਕਾਰ ਸੰਜੇ ਲੀਲਾ ਭੰਸਾਲੀ ਦੀ ਸ਼ਾਨਦਾਰ ਪ੍ਰੇਮ ਕਹਾਣੀ ‘ਬਾਜੀਰਾਵ ਮਸਤਾਨੀ’ ਨੇ ਦੱਖਣ ਅਫਰੀਕਾ ਕੌਮਾਂਤਰੀ ਫਿਲਮ ਉਤਸਵ ‘ਚ ਸਰਬੋਤਮ ਨਿਰਦੇਸ਼ਕ ਅਤੇ ਸਰਬੋਤਮ ਫਿਲਮ ਸਮੇਤ ਕਈ ਅਹਿਮ ਪੁਰਸਕਾਰ ਆਪਣੇ ਨਾਂ ਕੀਤੇ। ਇਹ ਪੁਰਸਕਾਰ ਰੈਪਿਡਲਾਇਨ ਐਵਾਰਡਸ ਨਾਂ ਨਾਲ ਵੀ ਪਛਾਣੇ ਜਾਂਦੇ ਹਨ। ਰੈਪਿਡਲਾਇਨ ਐਵਾਰਡ ਅਫਰੀਕੀ ਦੇਸ਼ਾਂ ‘ਚ ਫਿਲਮ ਨਿਰਮਾਣ ਲਈ ਦਿੱਤਾ ਜਾਣ ਵਾਲਾ ਪੁਰਸਕਾਰ ਹੈ। ਭਾਰਤੀ ਫਿਲਮ ਨੂੰ ਬ੍ਰਿਕਸ ਦੇਸ਼ਾਂ ਦੀ ਵਿਸ਼ੇਸ਼ ਸ਼੍ਰੇਣੀ ‘ਚ ਨਾਮਜ਼ਦਗੀ ਮਿਲੀ ਸੀ, ਜਿਸ ‘ਚ ਭੰਸਾਲੀ ਦੀ ਫਿਲਮ ਨੇ ਰੂਸ ਅਤੇ ਦੱਖਣੀ ਅਫਰੀਕਾ ਦੀਆਂ ਫਿਲਮਾਂ ਨੂੰ ਪਛਾੜ ਦਿੱਤਾ।
ਬ੍ਰਿਕਸ ਦੇਸ਼ਾਂ ਦੀ ਸ਼੍ਰੇਣੀ ਵਿਚ ਚੀਨ ਅਤੇ ਬ੍ਰਾਜ਼ੀਲ ਵਲੋਂ ਕੋਈ ਫਿਲਮ ਸ਼ਾਮਲ ਨਹੀਂ ਸੀ। ‘ਬਾਜੀਰਾਵ ਮਸਤਾਨੀ’ ਨੂੰ ਸਰਬੋਤਮ ਅਦਾਕਾਰਾ (ਦੀਪਿਕਾ ਪਾਦੁਕੋਣ), ਸਰਬੋਤਮ ਫਿਲਮ ਸੰਪਾਦਨ (ਰਾਜੇਸ਼ ਪਾਂਡੇ) ਅਤੇ ਫੋਟੋਗ੍ਰਾਫਰ (ਸੁਦੀਪ ਚੈਟਰਜੀ) ਸ਼੍ਰੇਣੀ ‘ਚ ਵੀ ਪੁਰਸਕਾਰ ਮਿਲਿਆ। ਫਿਲਮ ਨੂੰ ਸਰਬੋਤਮ ਅਦਾਕਾਰ (ਰਣਵੀਰ ਸਿੰਘ), ਗੀਤ ਸੰਪਾਦਨ ਅਤੇ ਮੂਲ ਗੀਤ (ਅਬ ਤੋਹੇ ਜਾਨੇ ਨਾ ਦੂੰਗੀ) ਦੀ ਸ਼੍ਰੇਣੀ ‘ਚ ਵੀ ਨਾਮਜ਼ਦ ਕੀਤਾ ਗਿਆ ਸੀ। ਕੌਂਸਲ ਜਨਰਲ ਡਾ. ਕੇ. ਜੇ. ਸ਼੍ਰੀਨਿਵਾਸ ਅਤੇ ਜੇਤੂਆਂ ਨੇ ਪੁਰਸਕਾਰ ਸਵੀਕਾਰ ਕਰਦੇ ਹੋਏ ਕਿਹਾ ਕਿ ਬਾਲੀਵੁੱਡ ‘ਚ ਭਾਰਤੀ ਸੰਸਕ੍ਰਿਤੀ ਦੀ ਵੰਨ-ਸੁਵੰਨਤਾ ਅਤੇ ਸੁੰਦਰਤਾ ਨੂੰ ਵਿਸ਼ਵ ਭਰ ਦੇ ਦਰਸ਼ਕਾਂ ਤੱਕ ਪਹੁੰਚਾਉਣ ਦੀ ਸਮਰੱਥਾ ਹੈ।
Facebook Comment
Project by : XtremeStudioz