Close
Menu

ਰੈਲੀ ਦੌਰਾਨ ਸਟੀਫ਼ਨ ਹਾਰਪਰ ਦੇ ਬੱਚਿਆਂ ਨੂੰ ਮਿਲਣ ਪੁੱਜਿਆ ਟੀਨਏਜਰਜ਼ ਦਾ ਇਕ ਗਰੁੱਪ

-- 17 August,2015

ਓਟਾਵਾ : ਬੇਸ਼ੱਕ ਸਟੀਫ਼ਨ ਹਾਰਪਰ ਵੱਲੋਂ ਹੁਣ ਤੱਕ ਆਪਣੇ ਦੋਵੇਂ ਬੱਚਿਆਂ ਨੂੰ ਮੀਡੀਆ ਤੋਂ ਕੁੱਝ ਦੂਰੀ ‘ਤੇ ਹੀ ਰੱਖਿਆ ਹੈ, ਪਰ ਚੋਣਾਂ ਲਈ ਕੀਤੇ ਜਾ ਰਹੇ ਕੈਂਪੇਨਜ਼ ਦੌਰਾਨ ਕਈ ਥਾਵਾਂ ‘ਤੇ ਹਾਰਪਰ ਦੇ ਬੱਚਿਆਂ ਦੀ ਭਾਲ ਵੀ ਲੋਕਾਂ ਵੱਲੋਂ ਕੀਤੇ ਜਾਣ ਦੀ ਖਬਰ ਮਿਲੀ ਹੈ। ਬੀਤੇ ਹਫ਼ਤੇ ਰੈਲੀ ਦੌਰਾਨ ਸਿਮਰਨ ਝਾਅ ਵੀ ਇਸੇ ਉਮੀਦ ਨਾਲ ਰੈਲੀ ਵਿਚ ਸ਼ਾਮਿਲ ਹੋਣ ਲਈ ਪੁੱਜੀ ਸੀ।

ਸਿਮਰਨ ਝਾਅ ਅਤੇ ਉਸ ਨਾਲ ਆਇਆ ਪੂਰਾ ਗਰੁੱਪ ਰੈਲੀ ਵਿਚ ਹਾਰਪਰਜ਼ ਨੂੰ ਤਾਂ ਮਿਲਣ ਆਏ ਸਨ, ਪਰ ਸਟਫ਼ਿਨ ਹਾਰਪਰ ਅਤੇ ਲੌਰੀਨ ਹਾਰਪਰ ਨੂੰ ਨਹੀਂ ਸਗੋਂ ਉਨ੍ਹਾਂ ਦੇ ਬੱਚਿਆਂ ਬੈੱਨ ਅਤੇ ਰੇਚਲ ਹਾਰਪਰ ਨੂੰ ਮਿਲਣ ਲਈ ਉਹ ਉੱਥੇ ਆਏ ਸਨ। ਇਸ ਗਰੁੱਪ ਵੱਲੋਂ ਇਹ ਸਵਾਲ ਕੀਤੇ ਜਾ ਰਹੇ ਸਨ ਕਿ ਕੀ ਕੋਈ ਅਜਿਹਾ ਰਸਤਾ ਹੈ, ਜਿਸ ਰਾਹੀਂ ਬੈੱਨ ਅਤੇ ਰੇਚਲ ਹਾਰਪਰ ਨੂੰ ਮਿਲਿਆ ਜਾ ਸਕੇ। ਇਸ ਗਰੁੱਪ ਵਿਚ ਬਹੁਤ ਸਾਰੇ ਟੀਨਏਜਰ ਸ਼ਾਮਿਲ ਸਨ, ਜਿਨ੍ਹਾਂ ਦੀ ਮੰਗ 15 ਸਾਲ ਦੇ ਬੈੱਨ ਅਤੇ 19 ਸਾਲਾ ਰੇਚਲ ਨੂੰ ਮਿਲਣ ਦੀ ਸੀ।

ਬੈੱਨ ਅਤੇ ਰੇਚਲ ਨੂੰ ਹੁਣ ਤੱਕ ਮੀਡੀਆ ਅਤੇ ਜਨਤਕ ਇਕੱਠਾਂ ਤੋਂ ਦੂਰ ਹੀ ਰੱਖਿਆ ਗਿਆ ਹੈ ਅਤੇ ਇਹ ਖਾਸ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਕਿ ਉਨ੍ਹਾਂ ਨੂੰ ਮੀਡੀਆ ਸਾਹਮਣੇ ਨਾ ਲਿਆਂਦਾ ਜਾਵੇ। ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਵੱਲੋਂ ਸਦਾ ਹੀ ਆਪਣੀ ਨਿੱਜੀ ਜ਼ਿੰਦਗੀ ਨੂੰ ਮੀਡੀਆ ਦੀ ਪਹੁੰਚ ਤੋਂ ਬਾਹਰ ਰੱਖਣ ਦੀ ਹੀ ਕੋਸ਼ਿਸ਼ ਕੀਤੀ ਗਈ ਹੈ, ਪਰ ਇਸ ਟੀਨਏਜਰ ਗਰੁੱਪ ਦੀ ਇਹ ਇੱਛਾ ਸੀ ਕਿ ਉਹ ਬੈੱਨ ਅਤੇ ਰੇਚਲ ਨੂੰ ਮਿਲ ਸਕਦੇ।

ਗਰੁੱਪ ਨਾਲ ਆਈ ਸਿਮਰਨ ਝਾਅ ਨੇ ਮੀਡੀਆ ਸਾਹਮਣੇ ਕਿਹਾ ਕਿ ਉਸ ਨੇ ਅੱਜ ਬੈਨ ਨੂੰ ਵੇਖਿਆ ਅਤੇ ਜੇਕਰ ਉਸਨੂੰ ਹੋਰ ਮੌਕਾ ਦਿੱਤਾ ਜਾਵੇ ਤਾਂ ਉਹ ਬੈੱਨ ਨਾਲ ਹੋਰ ਵੀ ਚੰਗੀ ਤਰ੍ਹਾਂ ਜਾਣ ਪਹਿਚਾਣ ਵਧਾਉਣਾ ਚਾਹੁੰਦੀ ਹੈ। ਇਸੇ ਇਕੱਠ ਵਿਚ ਆਏ ਕੁੱਝ ਟੀਨਏਜਰਾਂ ਵੱਲੋਂ ਰੇਚਲ ਨਾਲ ਵੀ ਦੋਸਤੀ ਵਧਾਉਣ ਦੀ ਇੱਛਾ ਜ਼ਾਹਰ ਕੀਤੀ।

Facebook Comment
Project by : XtremeStudioz