Close
Menu

ਰੈਵਨਿਊ ਮਨਿਸਟਰ ਫ਼ਿੰਡਲੇ ਵੱਲੋਂ ਜਗਦੀਸ਼ ਗਰੇਵਾਲ ਦੇ ਹੱਕ ਵਿਚ ਭਾਰੀ ਰੈਲੀ

-- 17 July,2015

ਮਿਸੀਸਾਗਾ : ਕੈਨੇਡਾ ਦੇ ਨੈਸ਼ਨਲ ਰੈਵਨਿਊ ਮਨਿਸਟਰ ਕੈਰੀ ਲਿਨ ਫ਼ਿੰਡਲੇ ਵੱਲੋਂ ਕੱਲ ਮਾਲਟਨ ਵਿਖੇ ਜਗਦੀਸ਼ ਗਰੇਵਾਲ ਦੇ ਹੱਕ ਵਿਚ ਇਕ ਭਾਰੀ ਰੈਲੀ ਨੂੰ ਸੰਵੋਧਨ ਕੀਤਾ ਗਿਆ। ਇਹ ਰੈਲੀ ਸਿਗਜ਼ਬੀ ਸਟ੍ਰੀਟ ਉੱਪਰ ਬਲਿਹਾਰ ਸਿੰਘ ਸਾਧੜਾ ਦੇ ਗ੍ਰਹਿ ਵਿਖੇ ਆਯੋਜਿਤ ਕੀਤੀ ਗਈ। ਇਸ ਮੌਕੇ ‘ਤੇ ਸਿਗਜ਼ਬੀ ਅਤੇ ਆਸ-ਪਾਸ ਸਥਿਤ ਤਿੰਨ ਚਾਰ ਸਟ੍ਰੀਟਸ ਦੇ ਲੋਕਾਂ ਨੂੰ ਸ਼ਮੂਲੀਅਤ ਕੀਤੀ ਅਤੇ ਜਗਦੀਸ਼ ਗਰੇਵਾਲ ਨੂੰ ਪੂਰਨ ਸਹਿਯੋਗ ਦੇਣ ਦਾ ਵਾਅਦਾ ਕੀਤਾ। ਮਨਿਸਟਰ ਫ਼ਿੰਗਲੇ ਨੇ ਕਿਹਾ ਕਿ ਮੈਂ ਕੈਨੇਡਾ ਵਿਚ ਯੂਨੀਵਰਸਲ ਚਾਈਲਡ ਕੇਅਰ ਬੈਨਿਫ਼ਿਟ ਦੇ ਸੰਬੰਧ ਵਿਚ ਕੱਲ ਨੂੰ ਇਕ ਵੱਡਾ ਐਲਾਨ ਕਰਨ ਜਾ ਰਹੀ ਹਾਂ। ਉਨ੍ਹਾਂ ਕਿਹਾ ਕਿ ਕੱਲ ਤੋਂ ਜਿਨ੍ਹਾਂ ਦੇ ਬੱਚੇ ਛੇ ਸਾਲ ਤੋਂ ਘੱਟ ਉਮਰ ਦੇ ਹਨ, ਉਨ੍ਹਾਂ ਦੇ ਅਕਾਉਂਟ ਵਿਚ 1920 ਡਾਲਰ ਪ੍ਰਤੀ ਬੱਚਾ ਪ੍ਰਤੀ ਸਾਲ ਅਤੇ ਜਿਹੜੇ 7 ਤੋਂ 17 ਸਾਲ ਦੀ ਉਮਰ ਤੱਕ ਦੇ ਹਨ, ਉਨ੍ਹਾਂ ਦੇ ਅਕਾਉਂਟ ਵਿਚ 720 ਡਾਲਰ ਪ੍ਰਤੀ ਬੱਚਾ ਪ੍ਰਤੀ ਸਾਲ ਆਉਣੇ ਸ਼ੁਰੂ ਹੋ ਜਾਣਗੇ ਅਤੇਚਾਈਲਡ ਫ਼ਿਟਨਸ ਟੈਕਸ ਕ੍ਰੈਡਿਟ, ਜੋ ਪਹਿਲਾਂ 1000 ਡਾਲਰ ਸੀ, ਹੁਣ ਉਸ ਨੂੰ ਦੁੱਗਣਾ ਕਰਕੇ 1000 ਦਾ ਹੋਰ ਟੈਕਸ ਕ੍ਰੈਡਿਟ ਮਿਲੇਗਾ। ਇਸੇ ਤਰ੍ਹਾਂ ਹੀ ਇੰਕਮ ਸਪਲਿਟਿੰਗ ਤੋਂ ਲੋਗ ਫ਼ਾਇਦਾ ਉਠਾਉਣਾ ਸ਼ੁਰੂ ਕਰ ਦੇਣਗੇ। ਇਸੇ ਤਰ੍ਹਾਂ ਹੀ ਉਹਨਾਂ ਕੈਨੇਡਾ ਦੀ ਆਰਥਿਕਤਾ, ਕੌਮੀ ਸੁਰੱਖਿਅਤਾ ਅਤੇ ਜ਼ੁਰਮ ਨੂੰ ਨੱਥ ਪਾਉਣ ਲਈ ਬਣਾਏ ਗਏ ਸਖ਼ਤ ਕਾਨੂੰਨਾਂ ਦੀ ਵੀ ਸਲਾਹੁਣਾ ਕੀਤੀ। ਇਸੇ ਤਰ੍ਹਾਂ ਉਨ੍ਹਾਂ ਨੇ ਬਜ਼ੁਰਗਾਂ ਲਈ ਜੀ.ਆਈ.ਐਸ.(ਗਰੰਟੀ ਇੰਕਮ ਸਪਲੀਮੈਂਟ) ਵਿਚ ਕੀਤੇ ਵਾਧੇ ਬਾਰੇ ਜਿੱਥੇ ਚਾਨਣਾ ਪਾਇਆ, ਉੱਥੇ ਬਜ਼ੁਰਗਾਂ ਨੂੰ ਦਿੱਤੀਆ ਹੋਰ ਸਹੂਲਤਾਂ ਬਾਰੇ ਵੀ ਜਾਣਕਾਰੀ ਦਿੱਤੀ। ਇਸੇ ਤਰ੍ਹਾਂ ਜਗਦੀਸ਼ ਗਰੇਵਾਲ ਵੱਲੋਂ ਵੀ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਇਮੀਗ੍ਰੇਸ਼ਨ ਮੰਤਰੀ ਵੱਲੋਂ ਵੀ ਰੈਲੀ ਕਰਕੇ ਕੰਜ਼ਰਵਟਿਵ ਸਰਕਾਰ ਦੇ ਸਮੇਂ ਦੌਰਾਨ ਇਮੀਗ੍ਰੇਸ਼ਨ ਵਿਚ ਕੀਤੇ ਗਏ ਸੁਧਾਰਾਂ ‘ਤੇ ਚਾਨਣਾ ਪਾਵਾਂਗੇ। ਇਸ ਰੈਲੀ ਨੂੰ ਕਾਮਯਾਬ ਕਰਨ ਲਈ, ਜਿੱਥੇ ਬਲਿਹਾਰ ਸਾਧਰਾ ਦੇ ਪਰਿਵਾਰ ਵੱਲੋਂ ਪੂਰੀ ਮਿਹਨਤ ਕੀਤੀ ਗਈ, ਉੱਥੇ ਗੁਰਸ਼ਰਨ ਬੌਬੀ ਸਿੱਧੂ ਨੇ ਵੀ ਅਹਿਮ ਰੋਲ ਨਿਭਾਇਆ।

Facebook Comment
Project by : XtremeStudioz