Close
Menu

ਰੈਸਟੋਰੈਂਟ ਵਿਚ ਵੜਕੇ ਇਕ ਜੋੜੇ ‘ਤੇ ਗੋਲੀਆਂ ਵਰ੍ਹਾਉਣ ਵਾਲਿਆਂ ਦੀ ਭਾਲ ਸ਼ੁਰੂ

-- 23 September,2015

ਟੋਰਾਂਟੋ: ਟੋਰਾਂਟੋ ਪੁਲੀਸ ਵੱਲੋਂ ਦੋ ਸ਼ੱਕੀ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ, ਜਿਨ੍ਹਾਂ ਵੱਲੋਂ ਐਤਵਾਰ ਰਾਤ ਨੂੰ ਸ਼ਹਿਰ ਦੇ ਇਕ ਅਪਸਕੇਲ ਰੈਸਟੋਰੈਂਟ ਵਿਚ ਵੜਕੇ ਉੱਥੇ ਬੈਠੇ ਖਾਣਾ ਖਾ ਰਹੇ ਇਕ ਜੋੜੇ ‘ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਇਹ ਵਾਰਦਾਤ ਐਡੀਲੇਡ ਅਤੇ ਸਿਮਕੋਏ ਸਟ੍ਰਿਟ ਲਾਗੇ ਸਥਿਤ ਮਾਈਕਲ ਦੇ ਇਕ ਮਸ਼ਹੂਰ ਸਟੇਕਹਾਊਸ ਵਿਚ ਰਾਤ ਦੱਸ ਵਜੇ ਤੋਂ ਕੁੱਝ ਹੀ ਦੇਰ ਪਹਿਲਾਂ ਵਾਪਰੀ।

ਇਸ ਰੈਸਟੋਰੈਂਟ ਦੇ ਮਾਲਕ ਮਾਈਕਲ ਡੈਬਿਕ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਵਾਰਦਾਤ ਸਮੇਂ ਉਹ ਕਿਚਨ ਵਿਚ ਸੀ, ਜਦੋਂ ਦੋ ਨਕਾਬਧਾਰੀ ਰੈਸਟੋਰੈਟ ਵਿਚ ਵੜਕੇ ਸਿੱਧੇ ਇਸ ਜੋੜੇ ਵੱਲ ਗਏ ਅਤੇ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ। ਮਾਈਕ ਨੇ ਕਿਹਾ ਕਿ ਗੋਲੀਆਂ ਦੀ ਅਵਾਜ਼ ਸੁਣ ਕੇ ਮੈਂ ਬਹੁਤ ਹੀ ਹੈਰਾਨੀ ਵਿਚ ਸੀ, ਮੈਨੂੰ ਲੱਗਿਆ ਕਿ ਕਿਸੇ ਚੀਜ਼ ਦੇ ਟੁੱਟਣ ਦੀ ਅਵਾਜ਼ ਹੈ, ਪਰ ਬਾਅਦ ਵਿਚ ਰੌਲੇ ਦੀ ਅਤੇ ਚੀਕਣ ਦੀਆਂ ਅਵਾਜ਼ਾਂ ਵੀ ਆਉਣ ਲੱਗ ਪਈਆਂ।

ਮਾਈਕ ਸਭ ਤੋਂ ਪਹਿਲਾਂ ਤੁਰੰਤ 911 ‘ਤੇ ਕਾਲ ਕਰਨ ਲਈ ਦੌੜੇ ਅਤੇ ਉਸ ਤੋਂ ਬਾਅਦ ਉਹ ਉਸ ਇਲਾਕੇ ਵਿਚ ਗਏ ਜਿੱਥੇ ਗੋਲੀਆਂ ਚੱਲੀਆਂ ਸਨ। ਉਹ ਵੇਖਣ ਗਏ ਸਨ ਕਿ ਇਸ ਹਮਲੇ ਵਿਚ ਕੋਈ ਜ਼ਖਮੀ ਤਾਂ ਨਹੀਂ ਹੋਇਆ। ਮਾਈਕ ਨੂੰ ਪਹਿਲਾਂ ਇਕ ਔਰਤ ਫ਼ਰਸ਼ ‘ਤੇ ਪਈ ਮਿਲੀ ਅਤੇ ਉਸ ਤੋਂ ਬਾਅਦ ਇਕ ਆਦਮੀ ਜੋ ਫ਼ਰਸ਼ ‘ਤੇ ਬੈਠਾ ਸੀ ਅਤੇ ਉਹ ਸਾਹ ਲੈ ਰਿਹਾ ਸੀ। ਉਹ ਖੂਨ ਨਾਲ ਲੱਥਪੱਥ ਸੀ। ਮੌਕੇ ‘ਤੇ ਪੁੱਜੀ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਆਰੰਭ ਦਿੱਤੀ ਗਈ ਹੈ ਅਤੇ ਹਮਲਾਵਰਾਂ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਗਈ ਹੈ।

Facebook Comment
Project by : XtremeStudioz