Close
Menu

ਰੋਜਰਸ ਕੱਪ ‘ਚ ਵਧੀਆ ਪ੍ਰਦਰਸ਼ਨ ਨੂੰ ਲੈ ਕੇ ਆਸਵੰਦ ਹੈ ਲੀ ਨਾ

-- 06 August,2013

images (4)

ਟੋਰਾਂਟੋ- 6 ਅਗਸਤ (ਦੇਸ ਪ੍ਰਦੇਸ ਟਾਈਮਜ਼)-ਗ੍ਰੈਂਡ ਸਲੈਮ ਖਿਤਾਬ ਜਿੱਤ ਚੁੱਕੀ ਚੀਨ ਦੀ ਮਹਿਲਾ ਸਟਾਰ ਲੀ ਨਾ ਨੇ ਕਿਹਾ ਹੈ ਕਿ ਉਹ ਰੋਜਰਸ ਕੱਪ ‘ਚ ਆਪਣੇ ਵਧੀਆ ਪ੍ਰਦਰਸ਼ਨ ਨੂੰ ਲੈ ਕੇ ਆਸਵੰਦ ਹੈ। ਲੀਨਾ ਮੁਤਾਬਕ ਉਸ ਨੇ ਇਸ ਟੂਰਨਾਮੈਂਟ ਲਈ ਵਧੀਆ ਤਿਆਰੀ ਕੀਤੀ ਹੈ। ਵਿਸ਼ਵ ਦੀ ਪੰਜਵੀਂ ਰੈਂਕਿੰਗ ਪ੍ਰਾਪਤ ਲੀ ਨਾ ਨੇ ਸਾਲ 2011 ‘ਚ ਫ੍ਰੈਂਚ ਓਪਨ ਖਿਤਾਬ ਜਿੱਤ ਕੇ ਇਤਿਹਾਸ ਰਚਿਆ ਸੀ। ਉਹ ਗ੍ਰੈਂਡ ਸਲੈਮ ਖਿਤਾਬ ਜਿੱਤਣ ਵਾਲੀ ਪਹਿਲੀ ਏਸ਼ੀਆਈ ਬਣੀ ਸੀ। ਲੀ ਨਾ ਨੇ ਕਿਹਾ ਕਿ ਪਿਛਲੇ ਸਾਲ ਮੈਂ ਇਸ ਟੂਰਨਾਮੈਂਟ ਦੇ ਫਾਈਨਲ ‘ਚ ਹਾਰੀ ਸੀ। ਉਸ ਹਾਰ ਨੂੰ ਇਕ ਸਾਲ ਹੋ ਗਿਆ ਹੈ ਅਤੇ ਇਸ ਦੌਰਾਨ ਮੈਂ ਕਾਫੀ ਕੁਝ ਸਿੱਖਿਆ ਹੈ। ਮੈਂ ਇਸ ਸਾਲ ਹਰ ਮੈਚ ‘ਚ ਪੂਰਾ ਧਿਆਨ ਲਗਾਵਾਂਗੀ।

Facebook Comment
Project by : XtremeStudioz