Close
Menu

ਰੋਜਰਸ ਕੱਪ ਦੇ ਦੂਜੇ ਦੌਰ ‘ਚ ਪਹੁੰਚੀ ਸਾਨੀਆ

-- 07 August,2013

Olympics-Sania-Mirza

ਟੋਰਾਂਟੋ-7 ਅਗਸਤ (ਦੇਸ ਪ੍ਰਦੇਸ ਟਾਈਮਜ਼)-ਭਾਰਤ ਦੀ ਸਾਨੀਆ ਮਿਰਜ਼ਾ ਅਥੇ ਉਸ ਦੀ ਚੀਨੀ ਜੋੜੀਦਾਰ ਝੇਂਗ ਜੀ ਨੇ ਸੰਘਰਸ਼ਪੂਰਨ ਜਿੱਤ ਦੇ ਨਾਲ ਰੋਜਰਸ ਕੱਪ ਟੈਨਿਸ ਟੂਰਨਾਮੈਂਟ ਦੇ ਦੂਜੇ ਦੌਰ ‘ਚ ਪ੍ਰਵੇਸ਼ ਕਰ ਲਿਆ। ਸਾਨੀਆ ਤੇ ਝੇਂਗ ਨੇ ਦੱਖਣੀ ਅਫਰੀਕਾ ਦੀ ਨਤਾਲੀ ਗ੍ਰੈਨਡਿਨ ਅਤੇ ਕ੍ਰੋਏਸ਼ੀਆ ਦੀ ਡਾਰਜੀਆ ਜੂਰਾਕ ਨੂੰ ਪਹਿਲੇ ਦੌਰ ‘ਚ 4-6, 7-6, 10-2 ਨਾਲ ਮਾਤ ਦਿੱਤੀ। ਇਕ ਘੰਟੇ 38 ਮਿੰਟ ਤੱਕ ਚੱਲੇ ਇਸ ਮੁਕਾਬਲੇ ‘ਚ ਇੰਡੋ-ਚਾਇਨਾ ਐਕਸਪ੍ਰੈੱਸ ਨੇ ਪਹਿਲਾ ਸੈੱਟ ਹਾਰਨ ਤੋਂ ਬਾਅਦ ਵਾਪਸੀ ਕਰਦੇ ਹੋਏ ਦੂਜਾ ਸੈੱਟ ਟਾਈਬ੍ਰੇਕ ‘ਚ ਜਿੱਤਿਆ ਅਤੇ ਫਿਰ ਸੁਪਰ ਟਾਈਬ੍ਰੇਕ ਜਿੱਤ ਕੇ ਦੂਜੇ ਦੌਰ ਦੀ ਟਿਕਟ ਕਟਾ ਲਈ।

Facebook Comment
Project by : XtremeStudioz