Close
Menu

ਰੋਜਰਸ ਕੱਪ ਦੇ ਦੂਜੇ ਦੌਰ ‘ਚ ਹਾਰੀ ਸਾਨੀਆ ਤੇ ਝੇਂਗ

-- 08 August,2013

Sania-Mirza

ਟੋਰਾਂਟੋ- 8 ਅਗਸਤ (ਦੇਸ ਪ੍ਰਦੇਸ ਟਾਈਮਜ਼)-ਭਾਰਤ ਦੀ ਸਾਨੀਆ ਮਿਰਜ਼ਾ ਅਤੇ ਉਸ ਦੀ ਚੀਨੀ ਜੋੜੀਦਾਰ ਝੇਂਦ ਜੀ ਨੂੰ ਰੋਜਰਸ ਕੱਪ ਟੂਰਨਾਮੈਂਟ ਦੇ ਦੂਜੇ ਦੌਰ ‘ਚ ਹਾਰ ਦਾ ਸਾਹਮਣਾ ਕਰਨਾ ਪਿਆ। ਸਾਨੀਆ ਦੇ ਝੇਂਗ ਨੂੰ ਦੂਜੇ ਦੌਰ ‘ਚ ਜਾਰਜੀਆ ਦੀ ਓਕਸਾਨਾ ਕਲਾਸ਼ਨੀਕੋਵਾ ਤੇ ਪੋਲੈਂਡ ਦੀ ਐਲਿਜਾ ਰੋਸੋਲਸਕਾ ਹੱਥੋਂ 6-3, 1-6, 6-10 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸਾਨੀਆ ਤੇ ਝੇਂਗ ਨੇ ਪਹਿਲਾ ਸੈੱਟ ਜਿੱਤ ਕੇ ਬੜਤ ਬਣਾਈ ਪਰ ਵਿਰੋਧੀ ਜੋੜੀ ਨੇ ਦੂਜਾ ਸੈੱਟ ਆਸਾਨੀ ਨਾਲ ਜਿੱਤ ਕੇ ਬੜਤ ਬਣਾ ਲਈ। ਸੁਪਰ ਟਾਈਬ੍ਰੇਕ ‘ਚ ਦੋਹਾਂ ਜੋੜੀਆਂ ਵਿਚਾਲੇ ਸਖਤ ਸੰਘਰਸ਼ ਹੋਇਆ ਪਰ ਸਾਨੀ ਤੇ ਝੇਂਗ 6-10 ਨਾਲ ਹਰਾ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈਆਂ।

Facebook Comment
Project by : XtremeStudioz