Close
Menu

ਰੋਜਰ ਸ਼ੈਫਿਨ ਕੈਲਗਰੀ ਪੁਲਸ ਦੇ ਨਵੇਂ ਚੀਫ ਨਿਯੁਕਤ

-- 08 October,2015

ਕੈਲਗਰੀ-:  ਕੈਲਗਰੀ ਪੁਲਸ ਦੇ ਨਵੇਂ ਚੀਫ ਰੋਜਰ ਸ਼ੈਫਿਨ ਦੀ ਨਿਯੁਕਤੀ ਬਾਰੇ ਮੰਗਲਵਾਰ ਸ਼ਾਮ ਨੂੰ ਪੁਲਸ ਕਮਿਸ਼ਨ ਚੇਅਰ ਰਾਗ ਫੋਂਸ ਨੇ ਦੱਸਿਆ ਕਿ ਇਸ ਪ੍ਰੈੱਸ ਕਾਨਫਰੰਸ ਵਿਚ ਕੈਲਗਰੀ ਪੁਲਸ ਦੇ ਸੀਨੀਅਰ ਅਫਸਰ ਵੀ ਸ਼ਾਮਲ ਸਨ। ਰੋਜਰ ਕੈਲਗਰੀ ਪੁਲਸ ਵਿਚ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਨ ਅਤੇ ਉਹ ਡਿਪਟੀ ਚੀਫ ਦੇ ਅਹੁਦੇ ‘ਤੇ ਸਨ। ਕਾਊਂਸਿਲ ਅਤੇ ਮੇਅਰ ਦੀ ਸਹਿਮਤੀ ਤੋਂ ਬਾਅਦ ਉਨ੍ਹਾਂ ਨੂੰ ਨਵੇਂ ਪੁਲਸ ਚੀਫ ਬਣਾਉਣ ਦਾ ਐਲਾਨ ਦਿੱਤਾ ਗਿਆ। ਮੇਅਰ ਨਹੀਦ ਨੈਂਸੀ ਨੇ ਕਿਹਾ ਕਿ ਉਹ ਇਕ ਕਾਬਲ ਅਫਸਰ ਹਨ ਅਤੇ ਕੈਲਗਰੀ ਸ਼ਹਿਰ ਵਿਚ ਕਾਨੂੰਨ ਨੂੰ ਹੋਰ ਮਜ਼ਬੂਤੀ ਦੇਣਗੇ। ਰੋਜਰ ਨੂੰ ਕਵੀਨ ਡਾਇਮੰਡ ਜੁਬਲੀ ਮੈਡਲ, ਫੈਡਰਲ ਸਰਵਿਸ ਮੈਡਲ, ਐਲਬਰਟਾ ਲਾਅ ਇਨਫੋਰਸਮੈਂਟ ਲਾਂਗ ਸਰਵਿਸ ਮੈਡਲ ਅਤੇ ਕੈਲਗਰੀ ਪੁਲਸ ਚੀਫ ਐਵਾਰਡ ਆਫ ਐਕਸੀਲੈਂਸ ਮੈਡਲ ਹਾਸਲ ਹਨ। ਉਨ੍ਹਾਂ ਦਾ ਪੁਲਸ ਚੀਫ ਵਜੋਂ ਕੰਮ ਕਾਜ 19 ਅਕਤੂਬਰ ਤੋਂ ਸ਼ੁਰੂ ਹੋਵੇਗਾ।

Facebook Comment
Project by : XtremeStudioz