Close
Menu

ਰੋਨਾਲਡੋ ਦੇ ਦਮ ‘ਤੇ ਰੀਅਲ ਮੈਡ੍ਰਿਡ ਨੇ ਚੈਲਸੀ ਨੂੰ ਹਰਾਇਆ

-- 08 August,2013

Real-Madrid-v-Levante-Cristiano-Ronaldo-goal_2925706

ਮਿਆਮੀ- 8 ਅਗਸਤ (ਦੇਸ ਪ੍ਰਦੇਸ ਟਾਈਮਜ਼)-ਕ੍ਰਿਸਟੀਆਨੋ ਰੋਨਾਲਡੋ ਦੇ ਦੋ ਗੋਲਾਂ ਦੀ ਬਦੌਲਤ ਰੀਅਲ ਮੈਡ੍ਰਿਡ ਨੇ ਇਕ ਦੋਸਤਾਨਾ ਫੁੱਟਬਾਲ ਮੈਚ ‘ਚ ਚੈਲਸੀ ਨੂੰ 3-1 ਨਾਲ ਹਰਾ ਦਿੱਤਾ। ਰੋਨਾਲਡੋ ਨੇ ਪਹਿਲਾ ਗੋਲ 31ਵੇਂ ਮਿੰਟ ‘ਚ ਫ੍ਰੀ ਕਿੱਕ ‘ਤੇ ਕੀਤਾ ਜਦਕਿ ਦੂਜਾ ਗੋਲ 57ਵੇਂ ਮਿੰਟ ‘ਚ ਹੈਡਰ ਨਾਲ ਕੀਤਾ। ਲਗਭਗ 68 ਹਜ਼ਾਰ ਦਰਸ਼ਕਾਂ ਦੇ ਸਾਹਮਣੇ ਖੇਡੇ ਗਏ ਇਸ ਮੈਚ ‘ਚ ਮੈਡ੍ਰਿਡ ਦਾ ਖਾਤਾ 14ਵੇਂ ਮਿੰਟ ‘ਚ ਮਾਰਸੇਲੋ ਵੀਏਰਾ ਨੇ ਖੋਲ੍ਹਿਆ। ਚੈਲਸੀ ਵੱਲੋਂ ਇਕੋ-ਇਕ ਗੋਲ ਰਾਮੀਰੇਜ ਨੇ 16ਵੇਂ ਮਿੰਟ ‘ਚ ਕੀਤਾ।
ਇਸ ਤੋਂ ਪਹਿਲਾਂ ਏ.ਸੀ ਮਿਲਾਨ ਨੇ ਤੀਜੇ ਸਥਾਨ ਦੇ ਮੁਕਾਬਲੇ ‘ਚ ਲਾਂਸ ਏਂਜੀਲਸ ਗੈਲੇਕਸੀ ਨੂੰ 2-0 ਨਾਲ ਹਰਾਇਆ।

Facebook Comment
Project by : XtremeStudioz