Close
Menu

ਰੋਪੜ ਪੁਲਿਸ ਨੇ ਹਾਈਵੇ ‘ਤੇ ਲੁੱਟ-ਖੋਹ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ 6 ਵਿਅਕਤੀ ਕੀਤੇ ਗ੍ਰਿਫਤਾਰ, ਬਾਕੀ 4 ਮੈਂਬਰਾਂ ਦੀ ਵੀ ਕੀਤੀ ਜਾ ਰਹੀ ਹੈ ਭਾਲ

-- 23 February,2019

ਚੰਡੀਗੜ•/ਰੋਪੜ, 23 ਫਰਵਰੀ :
ਰੋਪੜ ਪੁਲਿਸ ਨੇ ਹਾਈਵੇ ‘ਤੇ ਲੁੱਟਾਂ ਕਰਨ ਵਾਲੇ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਇੱਕ ਅਹਿਮ ਸਫਲਤਾ ਦਰਜ ਕੀਤੀ ਹੈ। ਇੱਕ ਛੋਟੀ ਉਮਰ ਦੇ ਨੌਜਵਾਨ ਵੱਲੋਂ ਚਲਾਇਆ ਜਾ ਰਿਹਾ ਇਹ ਗਿਰੋਹ ਜ਼ਿਲ•ਾ ਅੰਬਾਲਾ(ਹਰਿਆਣਾ), ਪਟਿਆਲਾ ਅਤੇ ਮੋਹਾਲੀ ਦੇ ਨਾਲ-ਨਾਲ ਰੋਪੜ ਵਿੱਚ ਵਾਰਦਾਤਾਂ ਕਰਨ ਲਈ ਸਰਗਰਮ ਸੀ। ਇਸ ਗਿਰੋਹ ਦੇ 4 ਮੈਂਬਰ ਹਾਲੇ ਵੀ ਭਗੌੜੇ ਹਨ।
ਗ੍ਰਿਫਤਾਰ ਕੀਤੇ ਇਨ•ਾਂ 6 ਮੈਂਬਰਾਂ ਵਿਰੁੱਧ ਉਕਤ ਜ਼ਿਲਿ•ਆਂ ਵਿੱਚ, ਜਿੱਥੇ ਇਹ ਪਿਛਲੇ 2 ਸਾਲਾਂ ਸਰਗਰਮ ਸਨ, ਲੁੱਟ, ਡਕੈਤੀ ਅਤੇ ਇਰਾਦਾ ਕਤਲ ਦੇ ਕੁੱਲ 16 ਮਾਮਲੇ ਦਰਜ ਹਨ। ਪਿਛਲੇ ਦੋ ਸਾਲਾਂ ਦੌਰਾਨ ਹੋਈਆਂ ਡਕੈਤੀਆਂ ਅਤੇ 21 ਲੱਖ ਰੁਪਏ ਦੀ ਲੁੱਟ ਕਰਨ ਵਾਲੇ ਇਹ ਦੋਸ਼ੀ 12  ਵੱਖ ਵੱਖ ਮਾਮਲਿਆਂ ਵਿੱਚ ਲੋੜੀਂਦੇ ਸਨ। ਪੁਲਿਸ ਨੇ ਉਕਤ ਦੋਸ਼ੀਆਂ ਪਾਸੋਂ 1ਲੱਖ ਰੁਪਏ ਦੀ ਨਕਦੀ ਅਤੇ ਮੋਟਰਸਾਈਕਲ ਬਰਾਮਦ ਕੀਤੇ ਹਨ।
ਇਸ ਗੈਂਗ ਦਾ ਮੁਖੀ ਖੁਸ਼ਪ੍ਰੀਤ ਉਰਫ਼ ਖੁਸ਼ੀ (19) ਜੋ ਕਿ ਸ਼ੰਬੂ, ਪਟਿਆਲਾ ਦਾ ਵਸਨੀਕ ਹੈ, ਵਿਰੁੱਧ 8 ਮਾਮਲੇ ਦਰਜ ਹਨ। ਗਿਰੋਹ ਦੇ ਹੋਰ ਮੈਂਬਰਾਂ ਦੀ ਸ਼ਨਾਖ਼ਤ  ਨਾਭਾ ਦਾ ਰਹਿਣ ਵਿਕਾਸ (7 ਮਾਮਲੇ), ਸ਼ੰਬੂ ਦਾ ਵਸਨੀਕ ਮਨਦੀਪ (8 ਮਾਮਲੇ), ਮੋਰਿੰਡਾਂ ਤੋਂ ਗੁਰਵਿੰਦਰ (2 ਮਾਮਲੇ), ਬਸੀ ਪਠਾਣਾਂ ਦਾ ਗੁਰਵਿੰਦਰ (4 ਮਾਮਲੇ) ਅਤੇ ਫਤਿਹਗੜ• ਸਾਹਿਬ ਦੇ ਰਹਿਣ ਵਾਲੇ ਵਿੱਕੀ (2 ਮਾਮਲੇ) ਵਜੋਂ ਕੀਤੀ ਗਈ ਹੈ। ਰੋਪੜ ਦੇ ਐਸ.ਐਸ.ਪੀ ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਇਨ•ਾਂ ਅਪਰਾਧੀਆਂ ਦੀ ਮੁਲਾਕਾਤ ਮੋਹਾਲੀ ਤੇ ਪਟਿਆਲਾ ਦੀਆਂ ਜੇਲ•ਾਂ ਵਿੱਚ  ਹੋਈ ਸੀ ਜਿੱਥੇ ਇਹ ਵੱਖ ਵੱਖ ਮਾਮਲਿਆਂ ਤਹਿਤ ਬੰਦ ਸਨ ।
ਇਹ ਗਿਰੋਹ ਉਨ•ਾਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਸੀ ਜਿਨ•ਾਂ ਕੋਲ ਕਮੇਟੀ ਦੀ ਉਗਰਾਹੀ  ਜਾਂ ਲੋਨ(ਕਰਜ਼ਾ) ਦੀ ਵੱਡੀ ਰਕਮ ਹੁੰਦੀ ਸੀ ਅਤੇ ਉਨ•ਾਂ ਇਲਾਕਿਆਂ ਵਿੱਚ ਲੁੱਟ ਕਰਦਾ ਸੀ ਜਿੱਥੇ ਅਜਿਹੇ ਲੋਕ ਜ਼ਿਆਦਾ ਹੋਣ। ਪੈਟਰੋਲ ਪੰਪ ਜਾਂ ਗੈਸ ਏਜੰਸੀਆਂ ਜਿੱਥੇ ਰੋਜ਼ਾਨਾ ਪੈਸੇ ਦੀ ਉਗਰਾਹੀ ਹੁੰਦੀ ਹੈ, ਵੀ ਇਸ ਗਿਰੋਹ ਦੇ ਨਿਸ਼ਾਨੇ ‘ਤੇ ਹੁੰਦੇ ਸਨ।
ਲੁੱਟ ਜਾਂ ਡਕੈਤੀ ਕਰਨ ਤੋਂ ਪਹਿਲਾਂ ਇਹ  2-3 ਦਿਨ ਤੱਕ ਆਪਣੇ ਸ਼ਿਕਾਰਾਂ ਦੀ ਸ਼ਨਾਖ਼ਤ, ਉਨ•ਾਂ ਲੋਕਾਂ ਦਾ ਰੁਟੀਨ ਅਤੇ ਬਚਕੇ ਨਿਕਲਣੇ ਰਸਤੇ ਆਦਿ ਬਾਰੇ ਪੜਚੋਲ ਕਰਦੇ। 

Facebook Comment
Project by : XtremeStudioz