Close
Menu

ਰੋਹਿਤ ਦੀ ਹਨ੍ਹੇਰੀ ਨੇ ਉਡਾਏ ਆਸਟਰੇਲੀਆਈ ਖਿਡਾਰੀਆਂ ਦੇ ਹੋਸ਼

-- 16 October,2013

1345354376_Rohit-Sharma1ਜੈਪੁਰ,16 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ ‘ਚ ਬੁੱਧਵਾਰ ਨੂੰ ਟੀਮ ਇੰਡੀਆ ਦੇ ਯੁਵਾ ਬ੍ਰਿਗੇਡ ਨੇ ਕਮਾਲ ਕਰ ਦਿੱਤਾ। ਪੁਣੇ ਵਨ ਡੇ ‘ਚ ਕਰਾਰੀ ਹਾਰ ਝੱਲਣ ਵਾਲੀ ਟੀਮ ਇੰਡੀਆ ਨੇ ਆਸਟ੍ਰੇਲੀਆਈ ਟੀਮ ਨੂੰ 9 ਵਿਕਟਾਂ ਨਾਲ ਧੂੜ ਚਟਾ ਦਿੱਤੀ। 360 ਦੌੜਾਂ ਦਾ ਵਿਸ਼ਾਲ ਸਕੋਰ ਟੀਮ ਇੰਡੀਆ ਦੇ ਲਈ ਛੋਟਾ ਪੈ ਗਿਆ। ਕੰਗਾਰੂ ਗੇਂਦਬਾਜ਼ ਸ਼ੁਰੂ ਤੋਂ ਅਖੀਰ ਤੱਕ ਮੈਦਾਨ ‘ਚ ਪਾਣੀ ਮੰਗਦੇ ਨਜ਼ਰ ਆਏ। ਭਾਰਤ ਨੇ ਸਿਰਫ 1 ਵਿਕਟ (ਸਿਖਰ ਧਵਨ) ਗਵਾ ਕੇ 360 ਦੌੜਾਂ ਦਾ ਟੀਚਾ ਸਿਰਫ 43.3 ਓਵਰਾਂ ‘ਚ ਹਾਸਲ ਕਰ ਲਿਆ। ਰੋਹਿਤ ਸ਼ਰਮਾ ਸ਼ਾਨਦਾਰ 141 ਦੌੜਾਂ ਅਤੇ ਵਿਰਾਟ ਕੋਹਲੀ 100 ਦੌੜਾਂ ਬਣਾ ਕੇ ਅਜੇਤੂ ਰਹੇ। ਜਦੋਂਕਿ ਸ਼ਖਰ ਧਵਨ 95 ਦੌੜਾਂ ‘ਤੇ ਆਊਟ ਹੋਏ।
ਇਸ ਤੋਂ ਪਹਿਲਾਂ ਕਪਤਾਨ ਜਾਰਜ ਬੈਲੇ (ਅਜੇਤੂ 92) ਦੀ ਅਗਵਾਈ ‘ਚ ਆਪਣੇ ਪੰਜ ਬੱਲੇਬਾਜ਼ਾਂ ਦੇ ਅਰਧ ਸੈਂਕੜਿਆਂ ਦੀ ਬਦੌਲਤ ਆਸਟ੍ਰੇਲੀਆਈ ਟੀਮ ਨੇ ਭਾਰਤ ਦੇ ਸਾਹਮਣੇ 360 ਦੌੜਾਂ ਦਾ ਟੀਚਾ ਰੱਖਿਆ। ਬੈਲੇ ਤੋਂ ਇਲਾਵਾ ਏਰਾਨ ਫਿੰਚ (50), ਫਿਲਿਪ ਹਿਊਜ (83), ਸ਼ੇਨ ਵਾਟਸਨ (59) ਅਤੇ ਗਲੇਨ ਮੈਕਸਵੇਲ (53) ਨੇ ਸ਼ਾਨਦਾਰ ਅਰਧ ਸੈਂਕੜੇ ਲਗਾਏ। ਇਸ ਵੱਡੇ ਸਕੌਰ ਦੇ ਦੌਰਾਨ ਮੇਹਮਾਨ ਟੀਮ ਦੇ ਬੱਲੇਬਾਜ਼ਾਂ ਨੇ ਹਰ ਵਿਕਟ ਲਈ ਵੱਡੀ ਸਾਂਝੇਦਾਰੀ ਨਿਭਾਈ। ਪਹਿਲੀ ਵਿਕਟ ਲਈ ਫਿੰਚ ਅਤੇ ਹਿਊਜ ਨੇ 74, ਦੂਜੀ ਵਿਕਟ ਲਈ ਵਾਟਸਨ ਅਤੇ ਹਿਊਜ ਨੇ 108, ਤੀਜੀ ਵਿਕਟ ਲਈ ਹਿਊਜ ਅਤੇ ਬੈਲੇ ਨੇ 30 ਅਤੇ ਚੌਥੀ ਵਿਕਟ ਲਈ ਬੈਲੇ ਅਤੇ ਮੈਕਸਵੈਲ ਨੇ 96 ਦੌੜਾਂ ਅਤੇ ਪੰਜਵੀਂ ਵਿਕਟ ਲਈ ਬੈਲੇ ਅਤੇ ਐਡਮ ਵੋਗਸ ਨੇ 39 ਦੌੜਾਂ ਜੋੜੀਆਂ।
ਭਾਰਤੀ ਗੇਂਦਬਾਜ਼ ਬੱਲੇਬਾਜ਼ੀ ਲਈ ਮਦਦਗਾਰ ਇਸ ਪਿੱਚ ‘ਤੇ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਕਿਉਂਕਿ ਉਨ੍ਹਾਂ ਨੂੰ ਸਿਰਫ ਤਿੰਨ ਵਿਕਟਾਂ ਮਿਲੀਆਂ। ਆਸਟਰੇਲੀਆ ਦੇ ਦੋ ਬੱਲੇਬਾਜ਼ ਰਨ ਆਊਟ ਹੋਏ। ਭਾਰਤ ਵਲੋਂ ਵਿਨੇ ਕੁਮਾਰ ਨੇ ਦੋ ਜਦੋਂਕਿ ਅਸ਼ਵਿਨ ਨੇ ਇਕ ਵਿਕਟ ਲਈ। ਸੱਤ ਮੈਚਾਂ ਦੀ ਲੜੀ ‘ਚ ਹੁਣ ਦੋਵੇਂ ਟੀਮਾਂ 1-1 ਮੈਚ ਜਿੱਤ ਕੇ ਬਰਾਬਰੀ ‘ਤੇ ਹਨ। ਪੁਣੇ ‘ਚ ਖੇਡੇ ਗਏ ਪਹਿਲੇ ਮੁਕਾਬਲੇ ‘ਚ ਆਸਟ੍ਰੇਲੀਆ ਨੇ 72 ਦੌੜਾਂ ਨਾਲ ਜਿੱਤ ਹਾਸਲ ਕੀਤੀ ਸੀ।

Facebook Comment
Project by : XtremeStudioz