Close
Menu

ਰੋਹਿਤ ਨੂੰ ਸਰਵਸ੍ਰੇਸ਼ਟ ਵਨਡੇ ਪਾਰੀ ਲਈ ਪੁਰਸਕਾਰ

-- 19 February,2015

ਨਵੀਂ ਦਿੱਲੀ¸ਰੋਹਿਤ ਸ਼ਰਮਾ ਦੀ ਸ਼੍ਰ੍ਰੀਲੰਕਾ ਵਿਰੁੱਧ 264 ਦੌੜਾਂ ਦੀ ਸਰਵਸ੍ਰੇਸ਼ਟ ਵਨ-ਡੇ ਰਿਕਾਰਡ-ਤੋੜ ਪਾਰੀ ਨੂੰ ESPN ਕ੍ਰਿਕਇੰਫੋ ਪੁਰਸਕਾਰਾਂ ਵਿਚ 2014 ਦੀ ਸਰਵਸ੍ਰੇਸ਼ਟ ਵਨਡੇ ਬੱਲੇਬਾਜ਼ੀ ਪ੍ਰਦਰਸ਼ਨ ਮੰਨਿਆ ਗਿਆ ਹੈ। ਲਸਿਥ ਮਲਿੰਗਾ ਤੇ ਮਿਸ਼ੇਲ ਜਾਨਸਨ ਵਰਗੇ ਤੇਜ਼ ਗੇਂਦਬਾਜ਼ਾਂ ਨੂੰ ਵੀ ਉਨ੍ਹਾਂ ਦੀ ਬਿਹਤਰੀਨ ਗੇਂਦਬਾਜ਼ੀ ਪ੍ਰਦਰਸ਼ਨ ਲਈ ਪੁਰਸਕਾਰ ਲਈ ਚੁਣਿਆ ਗਿਆ ਹੈ।
ਰੋਹਿਤ ਨੂੰ ਇਸ ਵਰਗ ਦਾ ਇਹ ਦੂਜਾ ਪੁਰਸਕਾਰ ਹੈ। ਇਸ ਤੋਂ ਪਹਿਲਾਂ ਉਸ ਨੇ 2013 ਵਿਚ ਆਪਣੇ ਪਹਿਲੇ ਦੋਹਰੇ ਸੈਂਕੜੇ ਲਈ ਇਸੇ ਵਰਗ ਵਿਚ ਪੁਰਸਕਾਰ ਹਾਸਲ ਕੀਤਾ ਸੀ।

Facebook Comment
Project by : XtremeStudioz