Close
Menu

ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਇਸ ਹਫਤੇ ਮਾਲੀ ਤੇ ਸੈਨੇਗਲ ਦੇ ਦੌਰੇ ‘ਤੇ

-- 04 November,2016
ਓਟਾਵਾ,ਰੱਖਿਆ ਮੰਤਰੀ ਹਰਜੀਤ ਸੱਜਣ ਇਸ ਹਫਤੇ ਦੇ ਅਖੀਰ ਵਿਚ ਮਾਲੀ ਤੇ ਸੈਨੇਗਲ ਦਾ ਦੌਰਾ ਕਰਨਗੇ। ਇਹ ਮੰਨਿਆ ਜਾ ਰਿਹਾ ਹੈ ਕਿ ਲਿਬਰਲ ਸਰਕਾਰ ਸੈਂਕੜੇ ਸ਼ਾਂਤੀ ਫੌਜੀਆਂ  ਨੂੰ ਇੱਥੇ ਭੇਜਣ ਬਾਰੇ ਵਿਚਾਰ ਕਰ ਰਹੀ ਹੈ। ਮਾਲੀ ਵਿਚ ਸੱਜਣ ਦਾ ਪੜਾਅ ਕਾਫੀ ਅਹਿਮ ਹੋਵੇਗਾ ਕਿਉਂਕਿ ਇਸ ਪੱਛਮੀ ਅਫਰੀਕੀ ਦੇਸ਼ ਨੂੰ ਕੈਨੇਡੀਅਨ ਮਿਸ਼ਨ ਲਈ ਸਭ ਤੋਂ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਅਪ੍ਰੈਲ 2013 ਵਿਚ ਬਾਗੀਆਂ ਤੇ ਇਸਲਾਮਿਕ ਫੌਜਾਂ ਨੇ ਦੇਸ਼ ਦੇ ਉੱਤਰੀ ਹਿੱਸੇ ਉੱਤੇ ਕਬਜ਼ਾ ਕਰ ਲਿਆ ਸੀ ਤਾਂ ਉਨ੍ਹਾਂ ਨੂੰ ਖਦੇੜਨ ਲਈ ਸੰਯੁਕਤ ਰਾਸ਼ਟਰ ਨੇ ਮਿਨੁਸਮਾ ਨਾਂ ਦਾ ਆਪਰੇਸ਼ਨ ਚਲਾਇਆ ਸੀ।
ਇਸ ਸਮੇਂ ਸੰਯੁਕਤ ਰਾਸ਼ਟਰ ਫੌਜਾਂ ਵਜੋਂ 13000 ਫੌਜੀ ਟੁਕੜੀਆਂ ਤੇ 2,000 ਪੁਲਸ ਕਰਮਚਾਰੀ ਇਸ ਦੇਸ਼ ਵਿਚ ਮੌਜੂਦ ਹਨ। ਇਨ੍ਹਾਂ ਵਿਚ ਜਰਮਨੀ, ਨੀਦਰਲੈਂਡਜ਼ ਤੇ ਸਵੀਡਨ ਆਦਿ ਦੀਆਂ ਫੌਜਾਂ ਵੀ ਸ਼ਾਮਲ ਹਨ। ਇਨ੍ਹਾਂ ਵਿਚ ਅਫਰੀਕਾ ਤੇ ਦੱਖਣੀ ਏਸ਼ੀਆ ਦੇ ਵਫਦ ਵੀ ਸ਼ਾਮਲ ਹਨ।
Facebook Comment
Project by : XtremeStudioz