Close
Menu

ਰੱਖਿਆ ਸਬੰਧਾਂ ਨੂੰ ਵਧਾਉਣ ਲਈ ਇਜ਼ਰਾਇਲੀ ਸ਼ਹਿਰ ਪਹੁੰਚਿਆ ਭਾਰਤੀ ਨੇਵੀ ਜਹਾਜ਼

-- 29 September,2018

ਹਾਇਫਾ— ਭਾਰਤ ਤੇ ਇਜ਼ਰਾਇਲ ਦੇ ਵਿਚਾਲੇ ਰੱਖਿਆ ਸਬੰਧਾਂ ਨੂੰ ਹੋਰ ਗਹਿਰਾਈ ਦੇਣ ਦੇ ਟੀਚੇ ਨਾਲ ਭਾਰਤੀ ਨੇਵੀ ਦਾ ਇਕ ਜਹਾਜ਼ ਉਥੋਂ ਦੇ ਉੱਤਰੀ ਤੱਟੀ ਹਾਈਫਾ ‘ਚ ਚਾਰ ਦਿਨ ਦੇ ਠਹਿਰਾਅ ‘ਤੇ ਹੈ। ਹਾਲ ਹੀ ‘ਚ ਓਟੋਮਾਨ ਸਮਰਾਜ ਤੋਂ ਆਪਣੀ ਆਜ਼ਾਦੀ ਦੇ 100 ਸਾਲ ਦਾ ਉਤਸਵ ਮਨਾਇਆ ਗਿਆ ਸੀ। ਪਹਿਲੇ ਵਿਸ਼ਵ ਯੁੱਧ ਦੌਰਾਨ ਇਸ ਸ਼ਹਿਰ ਦੀ ਰੱਖਿਆ ਦੇ ਲਈ ਭਾਰਤੀ ਫੌਜੀਆਂ ਨੇ ਆਪਣੀ ਜਾਨ ਦੀ ਬਾਜ਼ੀ ਲਾਈ ਸੀ।

ਸਾਲ 1918 ‘ਚ ਮਿੱਤਰ ਰਾਸ਼ਟਰਾਂ ਦੀ ਫੌਜ ਦਾ ਹਿੱਸਾ ਰਹੀਆਂ ਦੋ ਬਹਾਦਰ ਭਾਰਤੀ ਘੁੜਸਵਾਰ ਰੈਜੀਮੈਂਟ ਨੇ ਸ਼ਹਿਰ ਨੂੰ ਮੁਕਤ ਕਰਾਉਣ ‘ਚ ਅਹਿਮ ਭੂਮਿਕਾ ਨਿਭਾਈ ਸੀ। ਇਸ ਨੂੰ ਇਤਿਹਾਸ ‘ਚ ਘੁੜਸਵਾਰ ਫੌਜੀਆਂ ਦੇ ਆਖਰੀ ਮਹੱਤਵਪੂਰਨ ਸਫਲ ਮੁਹਿੰਮ ਦੇ ਤੌਰ ‘ਤੇ ਯਾਦ ਕੀਤਾ ਜਾਂਦਾ ਹੈ। ਇਕ ਅਧਿਕਾਰਿਕ ਬਿਆਨ ਮੁਤਾਬਕ ਭਾਰਤੀ ਨੇਵੀ ਪੋਤ ਤਰੰਗਿਨੀ 27 ਸਤੰਬਰ ਨੂੰ ਹਾਈਫਾ ਬੰਦਰਗਾਹ ‘ਤੇ ਪਹੁੰਚਿਆ ਸੀ ਤੇ 30 ਸਤੰਬਰ ਨੂੰ ਤੱਕ ਇਥੇ ਰਹੇਗਾ। ਇਸ ਤੋਂ ਬਾਅਦ ਇਹ ਪੋਤ ਕੋਚੀ ‘ਚ ਦੱਖਣੀ ਨੇਵੀ ਕਮਾਨ ਸਥਿਤ ਬੇਸ ਦੇ ਲਈ ਰਵਾਨਾ ਹੋ ਜਾਵੇਗਾ। ਇਕ ਅਧਿਕਾਰੀ ਨੇ ਇਥੇ ਕਿਹਾ ਕਿ ਇਹ ਦੋਵਾਂ ਦੇਸ਼ਾਂ ਦੇ ਵਿਚਾਲੇ ਸਹਿਯੋਗ ਦੀ ਦਿਸ਼ਾ ‘ਚ ਇਕ ਹੋਰ ਕਦਮ ਹੈ, ਜਿਸ ਨਾਲ ਸਾਨੂੰ ਇਕ ਦੂਜੇ ਨੂੰ ਬਿਹਤਰ ਤਰੀਕੇ ਨਾਲ ਸਮਝਣ ‘ਚ ਮਦਦ ਮਿਲਦੀ ਹੈ। ਭਾਰਤੀ ਪੋਤ ਅਕਸਰ ਹਾਈਫਾ ਦੀ ਬੰਦਰਗਾਹ ‘ਤੇ ਠਹਿਰਦੇ ਰਹੇ ਹਨ, ਜਿਸ ਨਾਲ ਦੋਵਾਂ ਨੇਵੀਆਂ ਦੇ ਵਿਚਾਲੇ ਗੱਲਬਾਤ ਦਾ ਮੌਕਾ ਮਿਲਦਾ ਹੈ।

Facebook Comment
Project by : XtremeStudioz