Close
Menu

ਲਕਸਮਬਰਗ ਦੇ ਪ੍ਰਧਾਨ ਮੰਤਰੀ ਜੇਵੀਅਰ ਕਰਨਗੇ ਕੈਨੇਡਾ ਦਾ ਦੌਰਾ, ਕਈ ਮੁੱਦਿਆਂ ‘ਤੇ ਹੋਵੇਗੀ ਗੱਲਬਾਤ

-- 12 April,2017

ਓਟਾਵਾ— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ (12 ਅਪ੍ਰੈਲ) ਨੂੰ ਇਹ ਐਲਾਨ ਕੀਤਾ ਹੈ ਕਿ ਲਕਸਮਬਰਗ ਦੇ ਪ੍ਰਧਾਨ ਮੰਤਰੀ ਜੇਵੀਅਰ ਬੈਟਲ 18 ਅਪ੍ਰੈਲ ਤੋਂ 20 ਅਪ੍ਰੈਲ ਤੱਕ ਆਪਣੀ ਦੋ ਦਿਨਾ ਯਾਤਰਾ ‘ਤੇ ਕੈਨੇਡਾ ਆਉਣਗੇ। ਕੰਮਕਾਜੀ ਯਾਤਰਾ ਦੌਰਾਨ ਬੈਟਲ ਪ੍ਰਧਾਨ ਮੰਤਰੀ ਟਰੂਡੋ ਨਾਲ ਮਿਲਣਗੇ, ਤਾਂਕਿ ਦੌ-ਪੱਖੀ ਮੁੱਦਿਆਂ ‘ਤੇ ਚਰਚਾ ਕੀਤੀ ਜਾ ਸਕੇ, ਵਪਾਰਕ ਸੰਬੰਧਾਂ ਨੂੰ ਮਜ਼ਬੂਤ ਕੀਤਾ ਜਾ ਸਕੇ ਅਤੇ ਦੋਵੇਂ ਦੇਸ਼ਾਂ ‘ਚ ਰੁਜਗਾਰ ਪੈਦਾ ਕਰਨ ਲਈ ਤਕਨੀਕ ਦੇ ਇਸਤੇਮਾਲ ‘ਤੇ ਗੱਲਬਾਤ ਹੋ ਸਕੇ ਅਤੇ ਕਿਸ ਤਰ੍ਹਾਂ ਕੈਨੇਡਾ ਯੂਰਪੀਅਨ ਯੂਨੀਅਨ ਵਿਆਪਕ ਆਰਥਿਕ ਅਤੇ ਵਪਾਰ ਸਮਝੌਤੇ (ਸੀ.ਈ.ਟੀ.ਏ) ਵੱਲੋਂ ਪੈਦਾ ਕੀਤੇ ਗਏ ਮੌਕਿਆ ਦਾ ਲਾਭ ਲਿਆ ਜਾ ਸਕੇ ਆਦਿ ਇਨ੍ਹਾਂ ਸਾਰੇ ਮੁੱਦਿਆਂ ‘ਤੇ ਚਰਚਾ ਕਰਨ ਲਈ ਇਹ ਬੈਠਕ ਮਹੱਤਵਪੂਰਨ ਮੰਨੀ ਜਾ ਰਹੀ ਹੈ। ਕੈਨੇਡਾ ਅਤੇ ਲਕਸਮਬਰਗ ਪੁਰਾਣੇ ਸ਼ਾਥੀ ਹਨ। ਜਿਸ ਦੇ ਨਤੀਜ਼ੇ ਵਜੋਂ ਇਕ ਮਜ਼ਬੂਤ ਵਪਾਰਕ ਅਤੇ ਨਿਵੇਸ਼ਕ ਸ਼ਾਂਝ ਸਥਾਪਿਤ ਹੋਈ ਹੈ। ਟਰੂਡੋ ਨੇ ਕਿਹਾ, ”ਮੈਂ ਪ੍ਰਧਾਨ ਮੰਤਰੀ ਬੈਟਲ ਨੂੰ ਮਿਲਣ ਲਈ ਉਤਸੁਕ ਹਾਂ ਅਤੇ ਇਸ ਗੱਲ ‘ਤੇ ਵਿਚਾਰ ਹੋਵੇਗਾ ਕਿ ਦੋਵਾਂ ਦੇਸ਼ਾਂ’ਚ ਸੀ.ਈ.ਟੀ.ਏ ਕਿਸ ਤਰ੍ਹਾਂ ਵਪਾਰ ਦੇ ਮੌਕਿਆਂ ਨੂੰ ਹੋਰ ਵਧਾ ਸਕਦਾ ਹੈ।”

Facebook Comment
Project by : XtremeStudioz