Close
Menu

ਲਖਵੀ ਦੀ ਰਿਹਾਈ ਖੇਤਰੀ ਸੁਰੱਖਿਆ ਲਈ ਵੱਡਾ ਖਤਰਾ

-- 26 April,2015

ਵਾਸ਼ਿੰਗਟਨ— ਮੁੰਬਈ ਹਮਲੇ ਦੇ ਸਾਜ਼ਿਸ਼ਕਰਤਾ ਜਕੀਊਰ ਰਹਿਮਾਨ ਲਖਵੀ ਦੀ ਰਿਹਾਈ ਖੇਤਰੀ ਸੁਰੱਖਿਆ ਲਈ ਖਤਰਾ ਬਣ ਗਈ ਹੈ। ਰਾਸ਼ਟਰੀ ਸੁਰੱਖਿਆ ਮਾਮਲਿਆਂ ਦੀ ਮਾਹਿਰ ਵਹਿਟਨੀ ਕੈਸਲ ਮੁਤਾਬਕ ਭਾਰਤ ਅਤੇ ਪਾਕਿਸਤਾਨ ਦੇ ਨਾਲ ਅਮਰੀਕਾ ਦੇ ਸਮੀਕਰਣ ਵੀ ਇਸ ਨਾਲ ਪ੍ਰਭਾਵਿਤ ਹੋ ਸਕਦੇ ਹਨ। ਲਾਹੌਰ ਹਾਈ ਕੋਰਟ ਨੇ ਲਖਵੀ ਨੂੰ ਹਿਰਾਸਤ ‘ਚੋਂ ਛੱਡਣ ਦਾ ਹੁਕਮ ਦਿੱਤਾ। ਹਾਲਾਂਕਿ, ਪਾਕਿਸਤਾਨ ਨੇ ਇਸ ਖਿਲਾਫ ਸੁਪਰੀਮ ਕੋਰਟ ‘ਚ ਅਪੀਲ ਕੀਤੀ ਹੈ। ਫਾਰੇਨ ਪਾਲੀਸੀ ਪੱਤਰਿਕਾ ‘ਚ ਕੈਸਲ ਨੇ ਲਿਖਿਆ ਹੈ ਕਿ ਅਦਾਲਤ ਦੇ ਫੈਸਲੇ ਤੋਂ ਭਾਰਤੀ ਨੇਤਾ ਕਾਫੀ ਨਾਰਾਜ਼ ਹਨ। ਅਮਰੀਕਾ ਨੇ ਵੀ ਇਸ ਦੀ ਨਿੰਦਾ ਕੀਤੀ ਹੈ। ਭਾਰਤ ਜਾਂ ਅਮਰੀਕਾ ਦੇ ਨਾਲ ਪਾਕਿਸਤਾਨ ਦੇ ਸੰਬੰਧਾਂ ‘ਚ ਤਣਾਅ ਖੇਤਰੀ ਅਤੇ ਵੈਸ਼ਵਿਕ ਸੁਰੱਖਿਆ ਲਈ ਨੁਕਸਾਨਦੇਹ ਸਾਬਿਤ ਹੋ ਸਕਦਾ ਹੈ। ਭਾਰਤ-ਪਾਕਿਸਤਾਨ ਵਿਚਾਲੇ ਤਲਖੀ ਵਧਣ ‘ਤੇ ਦੋਹਾਂ ਦੇਸ਼ਾਂ ਦੀ ਸਥਿਰਤਾ ਨੂੰ ਖਤਰਾ ਹੋ ਸਕਦਾ ਹੈ।
ਕੈਸਲ ਮੁਤਾਬਕ ਲਖਵੀ ਦੀ ਰਿਹਾਈ ਭਾਰਤੀਆਂ ਲਈ ਅਚਾਨਕ ਨਹੀਂ ਸੀ। ਨਵੀਂ ਦਿੱਲੀ ਨੂੰ ਪਤਾ ਸੀ ਕਿ ਪਾਕਿਸਤਾਨ ‘ਚ ਸਰਗਰਮ ਤੱਤ ਅਜਿਹਾ ਵਿਵਹਾਰ ਕਰਨਗੇ ਜਿਸ ਨਾਲ ਸ਼ਾਂਤੀ ਬਹਾਲ ਕਰਨਾ ਦੂਰ ਦੀ ਗੱਲ ਹੋਵੇਗੀ। ਕੈਸਲ ਨੇ ਸ਼ੱਕ ਜਾਹਰ ਕੀਤਾ ਕਿ ਪਾਕਿਸਤਾਨ ਦੀਆਂ ਸੁਰੱਖਿਆ ਏਜੰਸੀਆਂ ਲਖਵੀ ਦੀ ਰਿਹਾਈ ਯਕੀਨੀ ਕਰਨ ਲਈ ਅਦਾਲਤ ‘ਚੋਂ ਸਬੂਤਾਂ ਨੂੰ ਛੁਪਾ ਵੀ ਸਕਦੀਆਂ ਹਨ।

Facebook Comment
Project by : XtremeStudioz