Close
Menu

ਲਖਵੀ ਦੀ ਜ਼ਮਾਨਤ ‘ਤੇ ਬਿਨਾਂ ਵਜ੍ਹਾ ਹਾਏ-ਤੋਬਾ ਮਚਾਈ ਗਈ- ਪਾਕਿਸਤਾਨ

-- 02 January,2015

ਇਸਲਾਮਾਬਾਦ,  ਪਾਕਿਸਤਾਨ ਨੇ ਕਿਹਾ ਹੈ ਕਿ ਉਹ 2008 ਮੁੰਬਈ ਹਮਲੇ ਨੂੰ ਪੂਰੇ ਜ਼ੋਰ-ਸ਼ੋਰ ਨਾਲ ਅੱਗੇ ਵਧਾ ਰਿਹਾ ਹੈ ਅਤੇ ਉਸ ਨੇ ਹਮਲਿਆਂ ਦੇ ਸਰਗਨਾ ਜਕੀਓਰ ਰਹਿਮਾਨ ਲਖਵੀ ਨੂੰ ਜ਼ਮਾਨਤ ਮਿਲਣ ‘ਤੇ ਮਚੀ ਹਾਏ-ਤੋਬਾ ਨੂੰ ਮੰਦਭਾਗਾ ਦੱਸਿਆ। ਵਿਦੇਸ਼ ਮੰਤਰਾਲਾ ਦੀ ਬੁਲਾਰਨ ਤਸਨੀਮ ਅਸਲਮ ਨੇ ਕਿਹਾ ਕਿ ਮਾਮਲਾ ਅਦਾਲਤ ‘ਚ ਵਿਚਾਰਧੀਨ ਹੈ। ਇਹ ਮੰਦਭਾਗਾ ਹੈ ਕਿ ਲਖਵੀ ਨੂੰ ਜਮਾਨਤ ਮਿਲਣ ‘ਤੇ ਗ਼ੈਰਜ਼ਰੂਰੀ ਵਿਵਾਦ ਕੀਤਾ ਗਿਆ ਹੈ। ਇਹ ਕਾਨੂੰਨੀ ਮਸਲੇ ਹਨ ਅਤੇ ਮੀਡੀਆ ਟਰਾਇਲ ਦਾ ਕੋਈ ਲਾਭ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਮਾਮਲੇ ਦੇ ਨਤੀਜੇ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ। ਮਾਮਲਾ ਚੰਗੀ ਤਰ੍ਹਾਂ ਅੱਗੇ ਵੱਧ ਰਿਹਾ ਹੈ। ਉਨ੍ਹਾਂ ਨੇ ਭਾਰਤ ‘ਤੇ ਦੋਸ਼ ਲਗਾਇਆ ਕਿ ਉਹ ਸਮਝੌਤਾ ਐਕਸਪ੍ਰੈੱਸ ‘ਤੇ ਅੱਤਵਾਦੀ ਹਮਲੇ ਦੀ ਜਾਣਕਾਰੀ ਉਨ੍ਹਾਂ ਦੇ ਨਾਲ ਸਾਂਝਾ ਨਹੀਂ ਕਰ ਰਿਹਾ ਹੈ। ਜਿਸ ‘ਚ 50 ਪਾਕਿਸਤਾਨੀ ਮਾਰੇ ਗਏ ਸਨ। ਜਾਂਚ ਅਤੇ ਹਮਲੇ ਦੇ ਸਰਗਨਾ ਸਵਾਮੀ ਅਸੀਮਾਨੰਦ ਦਾ ਇਕਬਾਲਿਆ ਬਿਆਨ ਇਸ ‘ਚ ਭਾਰਤੀ ਸੈਨਾ ਦੇ ਅਧਿਕਾਰੀਆਂ ਅਤੇ ਵੱਡੇ ਸਿਆਸੀ ਦਲਾਂ ਨਾਲ ਜੁੜੇ ਸੰਗਠਨਾਂ ਦੇ ਸ਼ਾਮਲ ਹੋਣ ਦੇ ਸੰਕੇਤ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੇ ਬਾਵਜੂਦ ਅਸੀਮਾਨੰਦ ਨੂੰ 28 ਅਗਸਤ 2014 ਨੂੰ ਜਮਾਨਤ ਮਿਲ ਗਈ। ਹਾਲਾਂਕਿ ਸਮਝੌਤਾ ਐਕਸਪ੍ਰੈੱਸ ਹਮਲਾ ਮੁੰਬਈ ਹਮਲੇ ਤੋਂ ਕਰੀਬ ਦੋ ਸਾਲ ਪਹਿਲਾ ਹੋਇਆ ਸੀ। ਇਹ ਬਹੁਤ ਨਿਰਾਸ਼ ਕਰਨ ਵਾਲੀ ਗੱਲ ਹੈ ਕਿ ਉੱਚ ਪੱਧਰ ‘ਤੇ ਭਰੋਸਾ ਮਿਲਣ ਦੇ ਬਾਵਜੂਦ ਭਾਰਤ ਨੇ ਸਮਝੌਤਾ ਐਕਸਪ੍ਰੈੱਸ ਅੱਤਵਾਦੀ ਹਮਲੇ ਦੀ ਜਾਂਚ ਦਾ ਨਤੀਜਾ ਸਾਂਝਾ ਨਹੀਂ ਕੀਤਾ।

Facebook Comment
Project by : XtremeStudioz