Close
Menu

ਲਗਾਤਾਰ ਛੇਵੀਂ ਵਾਰ ਕੌਮੀ ਚੈਂਪੀਅਨ ਬਣੀ ਦੀਪਿਕਾ

-- 27 December,2013

ਜਮਸ਼ੇਦਪੁਰ – ਦੁਨੀਆ ਦੀਆਂ ਟੌਪ-10 ਮਹਿਲਾ ਤੀਰਅੰਦਾਜ਼ਾਂ ‘ਚ ਸ਼ਾਮਲ 19 ਸਾਲਾ ਦੀਪਿਕਾ ਕੁਮਾਰੀ ਨੇ ਲਗਾਤਾਰ 6ਵੀਂ ਵਾਰ ਸੀਨੀਅਰ ਕੌਮੀ ਤੀਰਅੰਦਾਜ਼ੀ ਚੈਂਪੀਅਨਸ਼ਿਪ ਦੇ ਰਿਕਰਵ ਵਿਅਕਤੀਗਤ ਮਾਮਲੇ ‘ਚ ਸੋਨ ਤਮਗਾ ਜਿੱਤ ਕੇ ਕੌਮੀ ਚੈਂਪੀਅਨ ਦਾ ਖਿਤਾਬ ਬਰਕਰਾਰ ਰੱਖਿਆ। ਸਾਲ 2009 ‘ਚ ਪੁਣੇ ਵਿਚ ਹੋਈ 29ਵੀਂ ਚੈਂਪੀਅਨਸ਼ਿਪ ਤੋਂ ਲਗਾਤਾਰ ਕੌਮੀ ਚੈਂਪੀਅਨ ਰਹੀ ਦੀਪਿਕਾ ਨੇ ਇਥੇ ਗੁਜਰਾਤ ਦੀ ਹੀ ਪਰਿਨੀਤਾ ਨੂੰ ਹਰਾ ਕੇ ਆਪਣਾ 6ਵਾਂ ਖਿਤਾਬ ਜਿੱਤਿਆ। ਇਸ ਵਾਰ ਪਹਿਲੀ ਵਾਰ ਝਾਰਖੰਡ ਵਲੋਂ ਖੇਡ ਰਹੀ ਦੀਪਿਕਾ ਨੇ 2010, 2011, 2012 ‘ਚ ਵੀ ਰਿਕਰਵ ਮਹਿਲਾ ਮੁਕਾਬਲੇ ਦਾ ਸੋਨ ਤਮਗਾ ਜਿੱਤਿਆ ਸੀ। ਦੀਪਿਕਾ ਨੇ ਇਸ ਵਾਰ ਇਥੇ ਫੀਟਾ ਰਾਊਂਡ ਦੇ 70, 60 ਅਤੇ 50 ਮੀਟਰ ਮੁਕਾਬਲਿਆਂ ‘ਚ ਵੀ ਨਵੇਂ ਕੌਮੀ ਰਿਕਾਰਡ ਬਣਾਉਂਦੇ ਹੋਏ ਤਿੰਨ ਹੋਰ ਸੋਨ ਤਮਗੇ ਜਿੱਤੇ। ਦੀਪਿਕਾ ਨੇ ਆਪਣੀ ਇਸ ਪ੍ਰਾਪਤੀ ‘ਤੇ ਖੁਸ਼ੀ ਜਤਾਉਂਦੇ ਹੋਏ ਦੱਸਿਆ ਕਿ ਪਰਿਨੀਤਾ ਵਿਰੁੱਧ ਉਸ ਦਾ ਮੈਚ ਸੰਘਰਸ਼ਪੂਰਨ ਸੀ ਪਰ ਉਸ ਸੰਘਰਸ਼ ਨਾਲ ਮਿਲੀ ਜਿੱਤ ਦਾ ਹੀ ਮਜ਼ਾ ਲੈਂਦੀ ਹੈ।

Facebook Comment
Project by : XtremeStudioz