Close
Menu

ਲਡ਼ਕੀ ਸਿੱਖਿਅਾ ਚੇਤਨਾ ਲੲੀ ਕੰਬੋਡੀਅਾ ਪੁੱਜੀ ਮਿਸ਼ੇਲ

-- 23 March,2015

ਸੀਮ ਰੀਪ (ਕੰਬੋਡੀਅਾ), ਅਮਰੀਕਾ ਦੀ ਪ੍ਰਥਮ ਮਹਿਲਾ ਮਿਸ਼ੇਲ ਓਬਾਮਾ ਨੇ ਕੰਬੋਡੀਅਾ ਦੇ ਪਹਿਲੇ ਦੌਰੇ ਦੌਰਾਨ ਲਡ਼ਕੀਅਾਂ ਦੀ ਸਿੱਖਿਅਾ ’ਤੇ ਜ਼ੋਰ ਦਿੱਤਾ। ੳੁਨ੍ਹਾਂ ਦਾ ੲਿਥੇ ਪੁੱਜਣ ’ਤੇ ਸਕੂਲ ਬੱਚਿਅਾਂ ਨੇ ਝੰਡੀਅਾਂ ਵਿਖਾ ਕੇ ਸਵਾਗਤ ਕੀਤਾ। ਮਿਸ਼ੇਲ ਨੇ ਸੀਮ ਰੀਪ ਦੇ ਬਾਹਰਵਾਰ ਬਣੇ ਸਕੂਲ ’ਚ ਹਾਜ਼ਰੀ ਲਵਾੲੀ। ੲਿਸ ਦੌਰਾਨ ਕੰਬੋਡੀਅਾ ਦੇ ਪ੍ਰਧਾਨ ਮੰਤਰੀ ਹੁਨ ਸੇਨ ਦੀ ਪਤਨੀ ਵੀ ਮੌਜੂਦ ਸੀ। ੳੁਨ੍ਹਾਂ ਲਡ਼ਕੀਅਾਂ ਨੂੰ ਸਿੱਖਿਅਾ ਹਾਸਲ ਕਰਨ ’ਚ ਅਾੳੁਂਦੀਅਾਂ ਮੁਸ਼ਕਲਾਂ ਬਾਰੀ ਜਾਣਕਾਰੀ ਹਾਸਲ ਕੀਤੀ। ਹਾਵਰਡ ਤੋਂ ਪਡ਼੍ਹੀ ਕਾਨੂੰਨਦਾਨ ਮਿਸ਼ੇਲ ਜਪਾਨ ਅਤੇ ਕੰਬੋਡੀਅਾ ਦੇ ਪੰਜ ਰੋਜ਼ਾ ਦੌਰੇ ’ਤੇ ਹੈ ਅਤੇ ੳੁਹ ਲਡ਼ਕੀਅਾਂ ਦੀ ਸਿੱਖਿਅਾ ਪ੍ਰਤੀ ਜਾਗਰੂਕਤਾ ਮੁਹਿੰਮ ਚਲਾ ਰਹੀ ਹੈ। ਜ਼ਿਕਰਯੋਗ ਹੈ ਕਿ 6.2 ਕਰੋਡ਼ ਕੁਡ਼ੀਅਾਂ ਨੂੰ ਦੁਨੀਅਾਂ ਭਰ ’ਚ ਸਕੂਲ ਜਾਣਾ ਨਸੀਬ ਨਹੀਂ ਹੁੰਦਾ। ੲਿਸ ਪਿੱਛੇ ਅਾਰਥਿਕ ਅਤੇ ਸਭਿਅਾਚਾਰਕ ਕਾਰਨ ਵੀ ਸ਼ਾਮਲ ਹਨ।

Facebook Comment
Project by : XtremeStudioz