Close
Menu

ਲਲਿਤ ਮੋਦੀ ਵਿਵਾਦ ‘ਤੇ ਰਾਜ ਸਭਾ ‘ਚ ਜ਼ੋਰਦਾਰ ਹੰਗਾਮਾ

-- 22 July,2015

ਨਵੀਂ ਦਿੱਲੀ, 22 ਜੁਲਾਈ – ਮਾਨਸੂਨ ਇਜਲਾਸ ਦੇ ਪਹਿਲੇ ਦਿਨ ਰਾਜ ਸਭਾ ਦੀ ਸ਼ੁਰੂਆਤ ਹੰਗਾਮੇਦਾਰ ਰਹੀ ਤੇ ਲਲਿਤ ਮੋਦੀ ਮਾਮਲੇ ‘ਤੇ ਕਾਂਗਰਸ ਨੇ ਸਰਕਾਰ ਨੂੰ ਘੇਰਨ ਦੀ ਪੁਰਜ਼ੋਰ ਕੋਸ਼ਿਸ਼ ਕੀਤੀ। ਉਥੇ ਸਰਕਾਰ ਨੇ ਕਿਹਾ ਕਿ ਉਹ ਇਸ ਮੁੱਦੇ ‘ਤੇ ਤੁਰੰਤ ਚਰਚਾ ਲਈ ਤਿਆਰ ਹੈ। ਹੰਗਾਮੇ ਦੇ ਕਾਰਨ ਸਦਨ ਦੀ ਬੈਠਕ ਵਾਰ-ਵਾਰ ਰੁਕੀ ਤੇ ਦੋ ਵਾਰ ਟਾਲਣ ਤੋਂ ਬਾਅਦ ਕਾਰਵਾਈ ਦੁਪਹਿਰ ਦੋ ਵਜੇ ਤੱਕ ਲਈ ਮੁਲਤਵੀ ਕੀਤੀ ਗਈ। ਹੰਗਾਮੇ ਦੇ ਕਾਰਨ ਅੱਜ ਪਹਿਲੇ ਦਿਨ ਪ੍ਰਸ਼ਨਕਾਲ ਤੇ ਸਿਫਰਕਾਲ ਨਹੀਂ ਹੋ ਸਕਿਆ। ਉਥੇ ਹੀ, ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਲਲਿਤ ਮੋਦੀ ਵਿਵਾਦ ‘ਤੇ ਕਿਹਾ ਕਿ ਸਰਕਾਰ ਕਿਸੇ ਵੀ ਰੂਪ ‘ਚ ਕਿਸੇ ਵੀ ਸਮੇਂ ਚਰਚਾ ਲਈ ਤਿਆਰ ਹੈ। ਜੇਤਲੀ ਨੇ ਰਾਜ ਸਭਾ ‘ਚ ਹੰਗਾਮੇ ਤੋਂ ਬਾਅਦ ਕਿਹਾ ਕਿ ਸਪਸ਼ਟ ਰੂਪ ਨਾਲ ਸਮਝ ਆ ਗਿਆ ਹੈ ਕਿ ਵਿਰੋਧੀ ਧਿਰ ਰੁਕਾਵਟ ਚਾਹੁੰਦੀ ਹੈ, ਚਰਚਾ ਨਹੀਂ।

Facebook Comment
Project by : XtremeStudioz