Close
Menu

ਲਲਿਤ ਮੋਦੀ ਵੀਜ਼ਾ: ਸੁਸ਼ਮਾ ਦੇ ਸਮਰਥਨ ‘ਚ ਸਰਕਾਰ, ਪਾਰਟੀ ਨੇ ਵੀ ਕੀਤਾ ਬਚਾਅ

-- 14 June,2015

ਨਵੀਂ ਦਿੱਲੀ, 14 ਜੂਨ- ਆਈਪੀਐਲ ਦੇ ਸਾਬਕਾ ਕਮਿਸ਼ਨਰ ਲਲਿਤ ਮੋਦੀ ਨੂੰ ਯਾਤਰਾ ਦਸਤਾਵੇਜ਼ ਦਿਵਾਉਣ ‘ਚ ਕਥਿਤ ਮਦਦ ਦੇਣ ਦੇ ਦੋਸ਼ਾਂ ਨਾਲ ਘਿਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਸਰਕਾਰ ਤੇ ਪਾਰਟੀ ਤੋਂ ਸਮਰਥਨ ਮਿਲਿਆ ਹੈ। ਗ੍ਰਹਿ ਮੰਤਰੀ ਰਾਜਨਾਥ ਸਿੰਘ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਸੁਸ਼ਮਾ ਸਵਰਾਜ ਦਾ ਬਚਾਅ ਕੀਤਾ ਹੈ। ਸੁਸ਼ਮਾ ਇਸ ਮਾਮਲੇ ‘ਚ ਪ੍ਰਧਾਨ ਨਰਿੰਦਰ ਮੋਦੀ ਨੂੰ ਮਿਲਕੇ ਸਫ਼ਾਈ ਪੇਸ਼ ਕਰ ਚੁੱਕੀ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਤੋਂ ਬਾਅਦ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸੁਸ਼ਮਾ ਸਵਰਾਜ ਨੇ ਜੋ ਕੀਤਾ ਉਹ ਠੀਕ ਸੀ ਤੇ ਮੈਂ ਉਸਨੂੰ ਉਚਿੱਤ ਠਹਿਰਾਉਂਦਾ ਹਾਂ।

Facebook Comment
Project by : XtremeStudioz