Close
Menu

ਲਸ਼ਕਰ ਦਾ ਬੰਬ ਮਾਹਿਰ ਅੱਤਵਾਦੀ ਟੁੰਡਾ ਦੋ ਮਾਮਲਿਆਂ ‘ਚ ਬਰੀ

-- 24 April,2015

ਨਵੀਂ ਦਿੱਲੀ, ਲਸ਼ਕਰ-ਏ-ਤਾਇਬਾ ਦਾ ਬੰਬ ਮਾਹਿਰ ਅੱਤਵਾਦੀ ਅਬਦੁਲ ਕਰੀਮ ਟੁੰਡਾ ਨੂੰ ਦਿੱਲੀ ਦੀ ਇਕ ਅਦਾਲਤ ਨੇ ਦੋ ਅਲੱਗ-ਅਲੱਗ ਬੰਬ ਧਮਾਕਿਆਂ ਦੇ ਦੋਸ਼ ਤੋਂ ਬਰੀ ਕਰ ਦਿੱਤਾ ਹੈ। 1997 ‘ਚ ਦਿੱਲੀ ‘ਚ ਦੋ ਬੰਬ ਧਮਾਕਿਆਂ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਤੇ ਕਈ ਜ਼ਖਮੀ ਹੋ ਗਏ ਸਨ। ਵਧੀਕ ਸੈਸ਼ਨ ਜੱਜ ਨੇ ਕਿਹਾ ਹੈ ਕਿ ਪਹਿਲੀ ਨਜ਼ਰ ‘ਚ ਅਬਦੁਲ ਕਰੀਮ ਟੁੰਡਾ ਖਿਲਾਫ ਕੋਈ ਸਬੂਤ ਨਹੀਂ ਹੈ। 73 ਸਾਲਾਂ ਟੁੰਡਾ ਉਨ੍ਹਾਂ 20 ਅੱਤਵਾਦੀਆਂ ਵਿਚੋਂ ਸੀ ਜਿਸ ਨੂੰ ਭਾਰਤ ਨੇ ਪਾਕਿ ਨੂੰ ਸੌਂਪਣ ਦੀ ਮੰਗ ਕੀਤੀ ਸੀ। ਪੁਲਿਸ ਅਨੁਸਾਰ, 1 ਤੇ 28 ਅਕਤੂਬਰ 1997 ਦੇ ਕਰੋਲਬਾਗ ਤੇ ਸਦਰ ਬਜ਼ਾਰ ‘ਚ ਧਮਾਕਿਆਂ ਲਈ ਬੰਬ ਟੁੰਡਾ ਨੇ ਹੀ ਬਣਾਏ ਸਨ। ਪੁਲਿਸ ਨੇ ਉਸ ‘ਤੇ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਟੁੰਡਾ ਨੂੰ ਅਜੇ ਵੀ ਜੇਲ੍ਹ ‘ਚ ਹੀ ਰਹਿਣਾ ਪਏਗਾ ਕਿਉਂਕਿ ਦਿੱਲੀ ‘ਚ ਉਸ ‘ਤੇ ਇਕ ਹੋਰ ਮਾਮਲਾ ਚੱਲ ਰਿਹਾ ਹੈ। ਇਸ ਅੱਤਵਾਦੀ ਨੂੰ ਭਾਰਤ ਤੇ ਨੇਪਾਲ ਸਰਹੱਦ ‘ਤੇ ਦਿੱਲੀ ਪੁਲਿਸ ਦੀ ਸਪੈਸ਼ਲ ਟੀਮ ਨੇ 16 ਅਗਸਤ 2013 ਨੂੰ ਗ੍ਰਿਫਤਾਰ ਕੀਤਾ ਸੀ।

Facebook Comment
Project by : XtremeStudioz