Close
Menu

ਲਾਇੰਸ ਅਤੇ ਸਕਾਚਰਸ ਵਿਚਾਲੇ ਹੋਵੇਗੀ ਬਾਦਸ਼ਾਹਤ ਦੀ ਜੰਗ

-- 22 September,2013

Criket4

ਅਹਿਮਦਾਬਾਦ-22 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਦੱਖਣ ਅਫਰੀਕਾ ਦੀ ਹਾਈਵੇਲਡ ਲਾਇੰਸ ਅਤੇ ਆਸਟ੍ਰੇਲੀਆ ਦੀ ਪਰਥ ਸਕਾਚਰਸ ਦੇ ਵਿਚਾਲੇ ਸੋਮਵਾਰ ਨੂੰ ਇਥੇ ਹੋਣ ਵਾਲੇ ਚੈਂਪੀਅਨਸ ਲੀਗ ਟਵੰਟੀ-20 ਟੂਰਨਾਮੈਂਟ ਦੇ ਗਰੁੱਪ-ਏ ਮੁਕਾਬਲੇ ਵਿਚ ਹਾਈ ਵੋਲਟੇਜ ਮੁਕਾਬਲਾ ਹੋਣ ਦੀ ਉਮੀਦ ਹੈ। ਸਾਈਮਨ ਕੈਟਿਚ ਦੀ ਅਗਵਾਈ ਵਾਲੀ ਆਸਟ੍ਰੇਲੀਆਈ ਟੀਮ ਵਿਚ ਸ਼ਾਨ ਮਾਰਸ਼, ਮਿਸ਼ੇਲ ਮਾਰਸ਼, ਐਡਮ ਵੋਗਸ, ਮਾਰਕਸ ਨਾਰਥ, ਬ੍ਰੈਡ ਹੈਗ, ਮਾਈਕਲ ਬੀਅਰ ਅਤੇ ਐਸ਼ਟਨ ਐਗਰ ਜਿਹੇ ਖਿਡਾਰੀ ਹਨ। ਦੂਜੇ ਪਾਸੇ ਲਾਇੰਸ ਦੀ ਕਪਤਾਨੀ ਅਲਵੀਰੋ ਪੀਟਰਸਨ ਦੇ ਹੱਥਾਂ ਵਿਚ ਹੈ। ਇਸ ਟੀਮ ਦੇ ਕੋਲ ਨੀਲ ਮੈਕੇਂਜੀ, ਲੋਨਵਾਬੋ, ਸੋਤਸੋਬੇ ਅਤੇ ਸੋਹੇਲ ਤਨਵੀਰ ਤੋਂ ਇਲਾਵਾ ਕੋਈ ਵੱਡਾ ਨਾਂ ਨਹੀਂ ਹੈ ਪਰ ਇਹ ਟੀਮ ਆਪਣੇ ਦਮ ‘ਤੇ ਕਿਸੇ ਵੀ ਟੀਮ ਨੂੰ ਹਰਾਉਣ ਦਾ ਦੱਮ ਰਖਦੀ ਹੈ। ਟੀਮ ਦੇ ਕੋਲ ਪਾਕਿਸਤਾਨ ਦੇ ਖੱਬੇ ਹੱਥ ਦੇ ਮੱਧਮ ਤੇਜ਼ ਗੇਂਦਬਾਜ਼ ਸੋਹੇਲ ਤਨਵੀਰ ਹੈ। ਇਸ ਤੋਂ ਇਲਾਵਾ ਇਮਰਾਨ ਤਾਹਿਰ ਅਤੇ ਸੋਤਸੋਬੇ ਟੀਮ ਦੀ ਗੇਂਦਬਾਜ਼ੀ ਨੂੰ ਮਜ਼ਬੂਤੀ ਦਿੰਦੇ ਹਨ। ਕੁੱਲ ਮਿਲਾ ਕੇ ਦੋਹਾਂ ਟੀਮਾਂ ਦੇ ਕੋਲ ਅਜਿਹੇ ਖਿਡਾਰੀ ਹਨ ਜੋ ਆਪਣੇ ਦੱਮ ‘ਤੇ ਮੈਚ ਦਾ ਰੁਖ ਬਦਲਣ ਦਾ ਦਮ ਰਖਦੇ ਹਨ। ਅਜਿਹੇ ‘ਚ ਉਮੀਦ ਕੀਤੀ ਜਾਂਦੀ ਹੈ ਕਿ ਦਰਸ਼ਕਾਂ ਨੂੰ ਇਕ ਹਾਈ ਵੋਲਟੇਜ ਮੈਚ ਦੇਖਣ ਨੂੰ ਮਿਲੇਗਾ।

Facebook Comment
Project by : XtremeStudioz