Close
Menu

ਲਾਈਬੇਰੀਆ ਦੇ ਮੂਸਾ ਨੇ ਫੀਫਾ ਮੁਖੀ ਅਹੁਦੇ ਲਈ ਤਾਲ ਠੋਕੀ

-- 20 June,2015

ਲੰਡਨ,  ਲਾਈਬੇਰੀਆ ਫੁੱਟਬਾਲ ਸੰਘ ਦੇ ਮੁਖੀ ਮੂਸਾ ਬਿਲਿਟੀ ਨੇ ਕੌਮਾਂਤਰੀ ਫੁੱਟਬਾਲ ਮਹਾਸੰਘ (ਫੀਫਾ) ਦੇ ਅਗਲੇ ਮੁਖੀ ਅਹੁਦੇ ਲਈ ਆਪਣੀ ਦਾਅਵੇਦਾਰੀ ਦਾ ਐਲਾਨ ਕੀਤਾ ਹੈ। ਵਿਸ਼ਵ ਸੰਸਥਾ ਦੇ ਪੰਜਵੀਂ ਵਾਰ ਮੁਖੀ ਚੁਣੇ ਗਏ ਸੈਪ ਬਲੇਟਰ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਫਿਲਹਾਲ ਉਹ ਅਸਥਾਈ ਪ੍ਰਮੁੱਖ ਦੇ ਤੌਰ’ਤੇ ਕੰਮ ਕਰ ਰਹੇ ਹਨ। ਸਾਲ 2010 ਤੋਂ ਲਾਈਬੇਰੀਆ ਫੁੱਟਬਾਲ ਮਹਾਸੰਘ ਦੇ ਮੁਖੀ ਅਹੁਦੇ ਦੀ ਜ਼ਿੰਮੇਵਾਰੀ ਸੰਭਾਲ ਰਹੇ ਮੂਸਾ ਨੇ ਕਿਹਾ, ”ਅਸੀਂ ਸਾਰੇ ਇਸ ਗੱਲ ਨਾਲ ਸਹਿਮਤ ਹਾਂ ਕਿ ਫੁੱਟਬਾਲ ਜਗਤ ਇਕ ਬਹੁਤ ਹੀ ਮੁਸ਼ਕਿਲ ਦੌਰ ਵਿਚੋਂ ਲੰਘ ਰਿਹਾ ਹੈ, ਜਿਸ ਤੋਂ ਉਸ ਨੂੰ ਬਾਹਰ ਕੱਢਣ ਦੀ ਸਖਤ ਲੋੜ ਹੈ। ਫੀਫਾ ਵਿਚ ਅਫਰੀਕਾ ਦੇ ਕੋਲ ਸਭ ਤੋਂ ਵੱਧ ਵੋਟ ਦਾ ਅਧਿਕਾਰ ਹੈ ਤੇ ਫੁੱਟਬਾਲ ਜਗਤ ਵਿਚ ਏਕਤਾ ਲਿਆਉਣਾ ਤੇ ਮੁਸ਼ਕਿਲ ਹਲਾਤਾਂ ਤੋਂ ਨਿਕਲਣ ਲਈ ਸਾਨੂੰ ਅੱਗੇ ਆਉਣਾ ਹੋਵੇਗਾ।”

Facebook Comment
Project by : XtremeStudioz