Close
Menu

ਲਾਲ ਸਿੰਘ ਨੂੰ ਪ੍ਰਧਾਨ ਬਣਾੳੁਣ ਲੲੀ ਭੱਠਲ ਤੇ ਬਾਜਵਾ ਸਹਿਮਤ

-- 02 March,2015

* ਇੱਕ ਦੋ ਦਿਨਾਂ ਵਿੱਚ ਹੋ ਸਕਦੀ ਹੈ ਰੱਦੋਬਦਲ; ਕੈਪਟਨ ਨੂੰ ਪ੍ਰਚਾਰ ਕਮੇਟੀ ਦਾ ਮੁਖੀ
ਬਣਾੳੁਣ ਦੀ ਚਰਚਾ

ਚੰਡੀਗੜ੍, ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਹਾਈ ਕਮਾਂਡ ਵੱਲੋਂ ਲੀਡਰਸ਼ਿਪ ਵਿੱਚ ਤਬਦੀਲੀ ਕੀਤੇ ਜਾਣ ’ਤੇ ਲਾਲ ਸਿੰਘ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨਗ ਬਣਾਏ ਜਾਣ ਲਈ ਸਹਿਮਤ ਹਨ। ਰਾਜਿੰਦਰ ਕੌਰ ਭੱਠਲ ਨੇ ਅੱਜ ‘ਪੰਜਾਬੀ ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਾਈ ਕਮਾਂਡ ਨੇ ਲੀਡਰਸ਼ਿਪ ਵਿੱਚ ਤਬਦੀਲੀ ਕਰਨ ਸਬੰਧੀ ਪੰਜਾਬ ਦੇ ਸੀਨੀਅਰ ਆਗੂਆਂ ਦੀ ਸਲਾਹ ਲਈ ਹੈ। ਹਾਈ ਕਮਾਂਡ ਜੋ ਵੀ ਫ਼ੈਸਲਾ ਕਰੇਗੀ ਉਨ੍ਹਾਂ ਨੂੰ ਮਨਜ਼ੂਰ ਹੋਵੇਗਾ। ਉਨ੍ਹਾਂ ਕਿਹਾ ਕਿ ਜੇ ਹਾਈ ਕਮਾਂਡ ਛੇ ਵਾਰ ਵਿਧਾਇਕ ਬਣੇ ਲਾਲ ਸਿੰਘ ਨੂੰ ਪੰਜਾਬ ਦੀ ਕਮਾਂਡ ਸੌਂਪਦੀ ਹੈ ਤਾਂ ਉਹ ਇਸ ਦਾ ਸਵਾਗਤ ਕਰਨਗੇ। ਉਨ੍ਹਾਂ ਕਿਹਾ ਕਿ ਲਾਲ ਸਿੰਘ ਕੋਲ ਹਰੇਕ ਧਿਰ ਨੂੰ ਆਪਣੇ ਨਾਲ ਤੋਰਨ ਦੀ ਸਮਰੱਥਾ ਹੈ ਤੇ ਉਨ੍ਹਾਂ ਦੇ ਕਾਂਗਰਸ ਦੇ ਹਰੇਕ ਮੁੱਖ ਮੰਤਰੀ ਨਾਲ ਵਧੀਆ ਸਬੰਧ ਰਹੇ ਹਨ। ਦੂਸਰੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਵਿੱਚ ਇਕ ਦੋ ਦਿਨਾਂ ’ਚ ਰੱਦੋਬਦਲ ਹੋਣ ਦੇ ਆਸਾਰ ਹਨ। ਸ਼੍ਰੀ ਬਾਜਵਾ ਨੇ ਕਿਹਾ ਕਿ ਹਾਈ ਕਮਾਂਡ ਕਈ ਸੂਬਿਆਂ ਦੀ ਲੀਡਰਸ਼ਿਪ ਬਦਲ ਰਹੀ ਹੈ, ਜਿਸ ਵਿੱਚ ਪੰਜਾਬ ਵੀ ਸ਼ਾਮਲ ਹੈ। ੳੁਨ੍ਹਾਂ ਕਿਹਾ ਕਿ ਹਾਈ ਕਮਾਂਡ ਜੋ ਵੀ ਫ਼ੈਸਲਾ ਕਰੇਗੀ ਉਹ ਉਸ ਦੇ ਪਾਬੰਦ ਰਹਿਣਗੇ। ਉਨ੍ਹਾਂ ਕਿਹਾ ਕਿ ਲਾਲ ਸਿੰਘ ਨੂੰ ਪੰਜਾਬ ਦੀ ਕਮਾਂਡ ਸੌਂਪੇ ਜਾਣ ’ਤੇ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ।  ਲੀਡਰਸ਼ਿਪ ਦੀ ਤਬਦੀਲੀ ਸਬੰਧੀ ਹਾਈ ਕਮਾਂਡ ਨੇ ਫਿਲਹਾਲ ਉਨ੍ਹਾਂ ਨਾਲ ਕੋਈ ਵਿਚਾਰ ਨਹੀਂ ਕੀਤੀ। ਸ਼੍ਰੀ ਬਾਜਵਾ ਨੇ 23 ਮਾਰਚ 2013 ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਦਾ  ਅਹੁਦਾ ਸੰਭਾਲਿਆ ਸੀ। ਸੂਤਰਾਂ ਅਨੁਸਾਰ ਇੱਕ ਧਿਰ ਨੇ ਹਾਈ ਕਮਾਂਡ ਨੂੰ  ਵਿਧਾਇਕ ਦਲ ਦੇ ਆਗੂ ਸੁਨੀਲ ਜਾਖੜ ਨੂੰ ਪੰਜਾਬ ਦੀ ਪ੍ਰਧਾਨਗੀ ਸੌਂਪਣ ਲਈ ਕਿਹਾ ਸੀ। ਇਹ ਧਿਰ ਲਾਲ ਸਿੰਘ ਨੂੰ ਵਿਧਾਇਕ ਦਲ ਦਾ ਆਗੂ ਬਣਾਉਣਾ ਚਾਹੁੰਦੀ ਸੀ।  ਇਸ ਤੋਂ ਇਲਾਵਾ ਇੱਕ ਧਿਰ ਲਾਲ ਸਿੰਘ ਨੂੰ ਕਾਰਜਕਾਰੀ ਪ੍ਰਧਾਨ ਬਣਾਉਣ ਦੀ ਸਲਾਹ ਦੇ ਰਹੀ ਹੈ ਪਰ ਹਾਈ ਕਮਾਂਡ ਉਨ੍ਹਾਂ ਨੂੰ ਪੱਕੇ ਤੌਰ ’ਤੇ ਪ੍ਰਧਾਨਗੀ ਸੌਂਪਣ ਦੇ ਰੌਂਅ ਵਿੱਚ ਹੈ।
ਇਸ ਤੋਂ ਇਲਾਵਾ ਇੱਕ ਧਿਰ ਵੱਲੋਂ ਵਿਧਾਇਕ ਪ੍ਰਨੀਤ ਕੌਰ ਨੂੰ ਵੀ ਪ੍ਰਧਾਨਗੀ ਸੌਂਪਣ ਲਈ ਹਾਈਕਮਾਨ ਕੋਲ ਪਹੁੰਚ ਕਰਨ ਦੇ ਚਰਚੇ ਹਨ। ਕੈਪਟਨ ਖੇਮੇ ਦੇ ਤਿੰਨ ਸੀਨੀਅਰ ਵਿਧਾਇਕ ਵੀ ਪ੍ਰਧਾਨ ਦੇ ਅਹੁਦੇ ਦੇ ਚਾਹਵਾਨ ਹਨ। ਕੈਪਟਨ ਅਮਰਿੰਦਰ ਸਿੰਘ ਨੂੰ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਕਮੇਟੀ ਦਾ ਮੁਖੀ ਬਣਾਉਣ ਲੲੀ ਵੀ ਚਰਚਾ ਚੱਲ ਰਹੀ ਹੈ ਪਰ ਫਿਲਹਾਲ ਇਹ ਤੈਅ ਨਹੀਂ ਹੋ ਰਿਹਾ ਕਿ ਉਨ੍ਹਾਂ ਨੂੰ ਇਹ ਅਹੁਦਾ ਹੁਣੇ ਦੇਣਾ ਹੈ ਜਾਂ ਫਿਰ ਚੋਣਾਂ ਨੇੜੇ। ਇੱਕ ਆਗੂ ਦਾ ਕਹਿਣਾ ਹੈ ਕਿ ਜਿੰਨਾ ਚਿਰ ਪਾਰਟੀ ਸੁਪਰੀਮੋ ਦੇ ਦਸਤਖ਼ਤਾਂ ਹੇਠ ਨਵਾਂ ਪ੍ਰਧਾਨ ਨਿਯੁਕਤ ਕਰਨ ਦਾ ਪੱਤਰ ਜਾਰੀ ਨਹੀਂ ਹੁੰਦਾ, ਉਸ ਵੇਲੇ ਤੱਕ ਕੁਝ ਵੀ ਹੋ ਸਕਦਾ ਹੈ। ਿੲਸੇ ਦੌਰਾਨ ਅੱਜ ਸ਼ਾਮ ਸ੍ਰੀ ਬਾਜਵਾ ਦਿੱਲੀ ਰਵਾਨਾ ਹੋ ਗਏ ਹਨ। ਜਿੱਥੇ ਉਹ ਇਸ ਮੁੱਦੇ ਬਾਰੇ ਹਾਈ ਕਮਾਂਡ ਨਾਲ ਵਿਚਾਰ ਵਟਾਂਦਰਾ ਕਰਨਗੇ।

Facebook Comment
Project by : XtremeStudioz