Close
Menu

ਲਾਹੌਰ ਦੇ ਗੱਦਾਫੀ ਸਟੇਡੀਅਮ ਦੇ ਬਾਹਰ ਆਤਮਘਾਤੀ ਹਮਲਾ, ਦੋ ਲੋਕਾਂ ਦੀ ਮੌਤ

-- 30 May,2015

ਲਾਹੌਰ, 30 ਮਈ – ਪਾਕਿਸਤਾਨ ਦੇ ਸੂਚਨਾ ਮੰਤਰੀ ਪਰਵੇਜ਼ ਰਾਸ਼ਿਦ ਨੇ ਕਿਹਾ ਹੈ ਕਿ ਗੱਦਾਫੀ ਸਟੇਡੀਅਮ ਦੇ ਨਜ਼ਦੀਕ ਹੋਇਆ ਹਮਲਾ ਆਤਮਘਾਤੀ ਸੀ ਜਿਸ ‘ਚ ਇਕ ਪੁਲਿਸ ਅਧਿਕਾਰੀ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਹੈ। ਇਹ ਧਮਾਕਾ ਸ਼ੁੱਕਰਵਾਰ ਰਾਤ 9 ਵਜੇ ਹੋਇਆ ਜਦੋਂ ਪਾਕਿਸਤਾਨ ਤੇ ਜ਼ਿੰਬਾਬਵੇ ਵਿਚਕਾਰ ਦਿਨ-ਰਾਤ ਦਾ ਮੈਚ ਚੱਲ ਰਿਹਾ ਸੀ। ਕਲਮਾ ਚੌਕ ਦੇ ਨਜ਼ਦੀਕ ਹਮਲਾਵਰ ਨੂੰ ਰੋਕਣ ਦੀ ਕੋਸ਼ਿਸ਼ ‘ਚ ਇਕ ਪੁਲਿਸ ਅਧਿਕਾਰੀ ਨੂੰ ਆਪਣੀ ਜਾਨ ਗੁਆਉਣੀ ਪਈ। ਉਸ ਅਧਿਕਾਰੀ ਦੀ ਬਹਾਦਰੀ ਨੇ ਗੱਦਾਫੀ ਸਟੇਡੀਅਮ ‘ਤੇ ਹਮਲੇ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ। ਗੱਦਾਫੀ ਸਟੇਡੀਅਮ ਤੋਂ ਇਕ ਕਿਲੋਮੀਟਰ ਤੋਂ ਵੀ ਘੱਟ ਦੂਰੀ ‘ਤੇ ਸਥਿਤ ਕਲਮਾ ਚੌਕ ਦੇ ਨਜ਼ਦੀਕ ਆਟੋ ਰਿਕਸ਼ਾ ‘ਚ ਸਵਾਰ ਇਕ ਆਤਮਘਾਤੀ ਹਮਲਾਵਰ ਨੇ ਧਮਾਕਾ ਕਰ ਦਿੱਤਾ। ਜਿਸ ‘ਚ ਇਕ ਪੁਲਿਸ ਅਧਿਕਾਰੀ ਤੇ ਇਕ ਨਾਗਰਿਕ ਦੀ ਮੌਤ ਹੋ ਗਈ। ਇਸ ‘ਚ 6 ਲੋਕ ਜ਼ਖਮੀ ਵੀ ਹੋ ਗਏ ਹਨ। ਇਸ ਤੋਂ ਪਹਿਲਾ ਪਾਕਿਸਤਾਨ ਕ੍ਰਿਕਟ ਬੋਰਡ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਪਾਵਰ ਟਰਾਂਸਫ਼ਾਰਮਰ ‘ਚ ਧਮਾਕਾ ਹੋਇਆ ਹੈ। ਪਾਕਿਸਤਾਨੀ ਚੈਨਲਾਂ ਨੇ ਭਾਜੜ ਪੈਣ ਦੇ ਡਰ ਤੋਂ ਇਸ ਖ਼ਬਰ ਨੂੰ ਪ੍ਰਸਾਰਿਤ ਨਹੀਂ ਕੀਤਾ। ਗੌਰਤਲਬ ਹੈ ਕਿ 2009 ‘ਚ ਸ੍ਰੀਲੰਕਾ ਟੀਮ ‘ਤੇ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਦਾ ਦੌਰਾ ਕਰਨ ਵਾਲੀ ਜ਼ਿੰਬਾਬਵੇ ਪਹਿਲੀ ਟੀਮ ਹੈ। ਸਥਾਨਕ ਪੰਜਾਬ ਸਰਕਾਰ ਨੇ ਟੀਮ ਨੂੰ ਰਾਸ਼ਟਰਪਤੀ ਪੱਧਰ ਦੀ ਸੁਰੱਖਿਆ ਦਿੱਤੀ ਹੈ।

Facebook Comment
Project by : XtremeStudioz