Close
Menu

ਲਾਹੌਰ ਹਾਈ ਕੋਰਟ ਨੇ ਸ਼ੋਏਬ ਨੂੰ ਕਲੀਨ ਚਿੱਟ ਦਿੱਤੀ

-- 22 May,2015

ਕਰਾਚੀ- ਲਾਹੌਰ ਹਾਈ ਕੋਰਟ ਨੇ ਪਾਕਿਸਤਾਨੀ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਨੂੰ ਕਲੀਨ ਚਿੱਟ ਦਿੱਤੀ ਹੈ, ਜਿਸ ‘ਤੇ 2008 ਵਿਚ ਖਿਡਾਰੀਆਂ ਦੇ ਖੇਡ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ਵਿਚ ਪੀ. ਸੀ. ਬੀ. ਨੇ 70 ਲੱਖ ਰੁਪਏ ਜੁਰਮਾਨਾ ਤੇ ਪੰਜ ਸਾਲ ਦੀ ਪਾਬੰਦੀ ਲਗਾਈ ਸੀ।
ਲਾਹੌਰ ਹਾਈ ਕੋਰਟ ਨੇ ਪੀ.ਸੀ.ਬੀ ਵਲੋਂ ਲਗਾਏ ਗਏ ਜੁਰਮਾਨੇ ਤੇ ਸਜ਼ਾ ਨੂੰ ਰੱਦ ਕਰ ਦਿੱਤਾ ਤੇ ਕਿਹਾ ਕਿ ਇਹ ਕਾਨੂੰਨੀ ਤੌਰ ‘ਤੇ ਠੀਕ ਨਹੀਂ ਹੋਵੇਗੀ।
ਕੋਰਟ ਨੇ 6 ਮਈ ਨੂੰ ਵਿਸਥਾਰ ਨਾਲ ਫੈਸਲਾ ਸੁਣਾਇਆ ਸੀ ਜਿਸ ਵਿਚ ਉਨ੍ਹਾਂ ਕਿਹਾ ਕਿ ਸ਼ੋਇਬ ਪੀ. ਸੀ. ਬੀ. ਦੇ ਨਿਯਮਾਂ ਨਾਲ ਬੱਝਿਆ ਹੋਇਆ ਨਹੀਂ ਹੈ, ਲਿਹਾਜਾ ਉਸ ਨੂੰ ਪਟੀਸ਼ਨ ਦਾਇਰ ਕਰਨ ਤੋਂ ਰੋਕਿਆ ਨਹੀਂ ਜਾ ਸਕਦਾ। ਸ਼ੋਏਬ ਨੇ ਜੁਰਮਾਨੇ ਤੇ ਸਜ਼ਾ ਘਟਾ ਕੇ 18 ਮਹੀਨੇ ਕੀਤੀ ਗਈ ਪਾਬੰਦੀ ਵਿਰੁੱਧ ਰਿਟ ਦਾਇਰ ਕੀਤੀ ਸੀ। ਇਸ ਵਿਚ ਕਿਹਾ ਗਿਆ ਸੀ ਕਿ ਸ਼ੋਏਬ ਪੀ. ਸੀ. ਬੀ. ਦੇ ਕੇਂਦਰੀ ਕਰਾਰ ਜਾਂ ਕਾਨੂੰਨਾਂ ਨਾਲ ਬੱਝਿਆ ਹੋਇਆ ਨਹੀਂ ਹੈ ਕਿਉਂਕਿ ਉਸ਼ਦਾ ਕਰਾਰ 31 ਦਸੰਬਰ 2007 ਨੂੰ ਖਤਮ ਹੋ ਗਿਆ ਸੀ ਤੇ ਉਸਦਾ ਨਵੀਨੀਕਰਨ ਨਹੀਂ ਹੋਇਆ ਸੀ।
ਸ਼ੋਏਬ ਦੀ ਕਈ ਵਾਰ ਪੀ.ਸੀ.ਬੀ ਨਾਲ ਵਿਗੜ ਚੁਕੀ ਹੈ। ਉਸ ‘ਤੇ ਦਾਰਿਆਂ ਦੇ ਸਮੇਂ ਖੇਡ ਜ਼ਾਬਤੇ ਦੀ ਉਲੰਘਣਾ, ਜ਼ਿੰਬਾਬਵੇ ਵਿਚ ਦਰਸ਼ਕਾਂ ‘ਤੇ ਬੋਤਲਾਂ ਸੁੱਟਣ, ਗੇਂਦ ਨਾਲ ਛੇੜਖਾਨੀ, ਮਾੜੀ ਸ਼ਬਦਾਵਲੀ ਦਾ ਪ੍ਰਯੋਗ, ਪਾਬੰਦੀਸ਼ੁਦਾ ਪਦਾਰਥਾਂ ਦੇ ਪ੍ਰਯੋਗ, ਬਿਨਾਂ ਮਨਜ਼ੂਰੀ ਅਭਿਆਸ ਕੈਂਪ ਛੱਡਣ ਤੇ ਦੱਖਣੀ ਅਫਰੀਕਾ ਵਿਚ ਸਾਥੀ ਖਿਡਾਰੀ ਮੁਹੰਮਦ ਆਸਿਫ ਨੂੰ ਬੱਲੇ ਨਾਲ ਮਾਰਨ ਦੇ ਦੋਸ਼ ਲੱਗੇ ਸਨ। ਉਹ ਨਾਜਾਇਜ਼ ਗੇਂਦਬਾਜ਼ੀ ਐਕਸ਼ਨ ਕਾਰਨ ਦੋ ਵਾਰ ਆਈ. ਸੀ. ਸੀ. ਦੀ ਪਾਬੰਦੀ ਝੱਲ ਚੁੱਕਾ ਹੈ।

Facebook Comment
Project by : XtremeStudioz