Close
Menu

ਲਿਬਰਲਾਂ ਅਤੇ ਐਨ ਡੀ ਪੀ ਨੂੰ ਟਰੇਡ ਅਤੇ ਇੰਮੀਗਰੇਸ਼ਨ ਦੀ ਅਹਿਮੀਅਤ ਦੀ ਕਦਰ ਨਹੀਂ- ਪ੍ਰਧਾਨ ਮੰਤਰੀ ਸਟੀਫਨ ਹਾਰਪਰ

-- 21 September,2015

ਓਟਾਵਾ : ਕੈਨੇਡਾ ਦੀ ਆਰਥਕਤਾ ਵਾਸਤੇ ਅੰਤਰਰਾਸ਼ਟਰੀ ਟਰੇਡ ਦੀ ਭੂਮਿਕਾ ਨੂੰ ਬਣਦਾ ਸਥਾਨ ਦੇਣ ਦੀ ਖਾਤਰ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਐਲਾਨ ਕੀਤਾ ਹੈ ਕਿ ਦੁਬਾਰਾ ਜਿੱਤ ਕੇ ਬਣੀ ਕੰਜ਼ਰਵੇਟਿਵ ਸਰਕਾਰ ਉਹਨਾਂ ਕੈਨੇਡੀਅਨਾਂ ਨੂੰ ‘ਮੇਪਲ ਲੀਫ’ ਦਾ ਰੁਤਬਾ ਪ੍ਰਦਾਨ ਕਰੇਗੀ ਜੋ ਕੈਨੇਡਾ ਅਤੇ ਹੋਰ ਮੁਲਕਾਂ ਦਰਮਿਆਨ ਸਮਾਜਿਕ, ਸੱਭਿਆਚਾਰਕ ਅਤੇ ਆਰਥਕਤਾਂ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਪਾਉਣਗੇ।

“ਸਾਡਾ ਇਹ ਸੁਭਾਗ ਹੈ ਕਿ ਹਰ ਸਾਲ ਵਿਸ਼ਵ ਦੇ ਵੱਖ ਵੱਖ ਮੁਲਕਾਂ ਤੋਂ ਲੱਖਾਂ ਲੋਕ ਕੈਨੇਡਾ ਆ ਕੇ ਨਵਾਂ ਜੀਵਨ ਆਰੰਭ ਕਰਦੇ ਹਨ ਅਤੇ ਸਾਨੂੰ ਉਹਨਾਂ ਦੇ ਅੰਤਰਰਾਸ਼ਟਰੀ ਅਨੁਭਵ ਤੋਂ ਲਾਭ ਲੈਣ ਦਾ ਅਵਸਰ ਹਾਸਲ ਹੁੰਦਾ ਹੈ” ਪ੍ਰਧਾਨ ਮੰਤਰੀ ਨੇ ਕਿਹਾ।

ਸਟੀਫਨ ਹਾਰਪਰ ਨੇ ਕਿਹਾ ਕਿ ਕੈਨੇਡਾ ਦੀ ਵਿਭਿੰਨਤਾ ਦੀ ਇਹ ਸਿਫਤ ਹੈ ਕਿ ਅੱਜ ਹਰ ਪੰਜਵਾਂ ਉਹ ਹੈ ਜਿਸਦਾ ਜਨਮ ਕੈਨੇਡਾ ਤੋਂ ਬਾਹਰ ਹੋਇਆ ਸੀ। ਇਸ ਵਿੱਲਖਣ ਸਥਿਤੀ ਕਾਰਣ ਹੀ ਕੈਨੇਡਾ ਨੂੰ ‘ਡਾਇਸਪੋਰਾ ਨੇਸ਼ਨ’ ਅਖਵਾਉਣ ਦਾ ਮਾਣ ਹੈ।

“ਲਿਬਰਲ ਪਾਰਟੀ ਅਤੇ ਐਨ ਡੀ ਪੀ ਨੂੰ ਗਲੋਬਲ ਟਰੇਡ ਅਤੇ ਇੰਮੀਗਰੇਸ਼ਨ ਦੀ ਕੈਨੇਡਾ ਦੀ 1.3 ਟ੍ਰਿਲੀਅਨ ਡਾਲਰ ਦੀ ਅਰਥ ਵਿਵਸਥਾ ਲਈ ਅਹਿਮੀਅਤ ਦੀ ਕਦਰ ਨਹੀਂ ਹੈ” ਪ੍ਰਧਾਨ ਮੰਤਰੀ ਨੇ ਕਿਹਾ। “ਕੰਜ਼ਰਵੇਟਿਵ ਸਰਕਾਰ ਨੇ ਪਿਛਲੇ ਸਾਲਾਂ ਵਿੱਚ 39 ਨਵੇਂ ਅੰਤਰਰਾਸ਼ਟਰੀ ਟਰੇਡ ਸਮਝੌਤੇ ਕੀਤੇ ਹਨ ਜਦੋਂ ਕਿ ਲਿਬਰਲ ਪਾਰਟੀ ਦਾ ਇਸ ਮੁੱਦੇ ਉੱਤੇ ਰਿਕਾਰਡ ਬਹੁਤ ਮਾੜਾ ਰਿਹਾ ਹੈ”।

“ਐਨ ਡੀ ਪੀ ਨੇ ਸਾਡੇ ਵੱਲੋਂ ਕੀਤੇ ਗਏ 95% ਟਰੇਡ ਸਮਝੌਤਿਆਂ ਦਾ ਵਿਰੋਧ ਕੀਤਾ ਹੈ”, ਪ੍ਰਧਾਨ ਮੰਤਰੀ ਨੇ ਕਿਹਾ। “ਐਨ ਡੀ ਪੀ ਦੀ ਕੈਨੇਡਾ ਅਤੇ ਹੋਰ ਮੁਲਕਾਂ ਨਾਲ ਟਰੇਡ ਕਰਨ ਦਾ ਵਿਰੋਧ ਕਰਨ ਵਾਲੀ ਖਤਰਨਾਕ ਨੀਤੀ ਨੌਕਰੀਆਂ ਖਤਮ ਕਰੇਗੀ ਅਤੇ ਕੈਨੇਡੀਅਨ ਵਰਕਰਾਂ ਦਾ ਨੁਕਸਾਨ ਕਰੇਗੀ”।

Facebook Comment
Project by : XtremeStudioz