Close
Menu

ਲਿਬਰਲਾਂ ਵਲੋਂ ਹਾਈਡਰੋ-ਵਨ ਨੂੰ ਵੇਚਣ ਦਾ ਫੈਸਲਾ ਮੰਦਭਾਗਾ – ਹਾਰਵੈਥ

-- 16 May,2015

ਟੋਰਾਂਟੋ,  ਓਨਟਾਰੀਓ ਲਿਬਰਲ ਸਰਕਾਰ ਵਲੋਂ ਹਾਈਡਰੋ ਵੰਨ ਨੂੰ ਵੇਚਣ ਦੇ ਫੈਸਲੇ ਦੇ ਵਿਰੋਧ ਵਿਚ ਬੱਧਵਾਰ ਨੂੰ ਓਨਟਾਰੀਓ ਐਨ ਡੀ ਪੀ ਆਗੂ ਐਂਡਰੀਆ ਹਾਰਵੈਥ ਵਲੋਂ ਲੈਜਿਸਲੇਚਰ ਵਿਚ ਮੋਸ਼ਨ ਪੇਸ਼ ਕੀਤਾ ਗਿਆ। ਐਂਡਰੀਆ ਹਾਰਵੈਥ ਨੇ ਸਖ਼ਤ ਸ਼ਬਦਾਂ ਵਿਚ ਕਿਹਾ ਕਿ ਪ੍ਰੀਮੀਅਰ ਵਿੰਨ ਜਨਤਾ ਦੇ ਵਿਰੋਧ ਨੂੰ ਨਜ਼ਰ-ਅੰਦਾਜ਼ ਨਹੀਂ ਕਰ ਸਕਦੀ ਅਤੇ ਉਸ ਨੂੰ ਹਾਈਡਰੋ ਵੰਨ ਦੀ ਤੰਗ-ਨਜ਼ਰ ਵਿਕਰੀ ਨੂੰ ਤੁਰੰਤ ਰੋਕਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਇਸ ਹਾਊਸ ਦੀ ਰਾਇ ਅਨੁਸਾਰ, ਓਨਟਾਰੀਓ ਸਰਕਾਰ ਨੂੰ ਹਾਈਡਰੋ ਵੰਨ ਨੂੰ ਵੇਚਣ ਦੀ ਯੋਜਨਾ ਨੂੰ ਤਿਆਗਣਾ ਚਾਹੀਦਾ ਹੈ ਅਤੇ ਇਸ ਵਿਚ ਜਨਤੱਕ ਭਾਈਵਾਲੀ ਨੂੰ ਜਾਰੀ ਰਹਿਣ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਾਈਡਰੋ ਵੰਨ ਤੋਂ ਆਉਣ ਵਾਲੇ ਮੁਨਾਫੇ ਨਾਲ ਸਿਖਿਆ, ਸਿਹਤ ਸੰਭਾਲ ਅਤੇ ਹੋਰ ਅਤਿ ਲੋੜੀਂਦੀਆਂ ਸੇਵਾਵਾਂ ਚਲਾਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਨਾਲ ਬਿਜਲੀ ਦੀਆਂ ਦਰਾਂ ਵਿਚ ਵਾਧੇ ਨੂੰ ਰੋਕਣ ਲਈ ਅਤੇ ਆਉਣ ਵਾਲੇ ਸਮੇਂ ਵਿਚ ਓਨਟਾਰੀਓ ਦੀਆਂ ਬਿਜਲੀ ਦੀਆਂ ਜਰੂਰਤਾਂ ਨੂੰ ਮਦੇ੍ਹਨਜ਼ਰ ਰੱਖਦੇ ਹੋਏ ਇਸ ਯੋਜਨਾ ਨੂੰ ਤੁਰੰਤ ਖਤਮ ਕਰਨਾ ਚਾਹੀਦਾ ਹੈ।

ਵਿੰਨ ਲਿਬਰਲ ਵਲੋਂ ਅੜਿਅਲ ਢੰਗ ਨਾਲ ਟੋਰਾਂਟੋ ਤੋਂ ਬਾਹਰ ਇਸ ਦੀ ਸੁਣਵਾਈ ਕਰਵਾਉਣ ਤੋਂ ਇਨਕਾਰ ਕਰ ਦਿਤਾ ਗਿਆ ਅਤੇ ਵਿਧਾਨ ਸਭਾ ਵਿਚ ਇਸ ਬਹਿਸ ਨੂੰ ਬੰਦ ਕਰਨ ਲਈ ਆਪਣੇ ਆਪ ਨੂੰ ਸਨਕੀ ਢੰਗ ਨਾਲ ਇਸ ਤੋਂ ਬਾਹਰ ਕਰ ਲਿਆ। ਇਸ ਨਾਲ ਲੱਗਦੇ ਇਕ ਹੋਰ ਕਦਮ ਵਿਚ ਓਨਟਾਰੀਓ ਦੇ ਲੋਕਾਂ ਨੂੰ ਚੁੱਪ ਕਰਵਾਉਣ ਲਈ ਸਰਕਾਰ ਵਲੋਂ ਲੋਕਾਂ ਨੂੰ ਸਿਰਫ਼ 24 ਘੰਟੇ ਦਾ ਸਮਾਂ ਮੁਹੱਈਆ ਕਰਵਾਇਆ ਗਿਆ ਤਾਂ ਜੋ ਉਹ ਸਾਈਨ ਕਰ ਕੇ ਕਮੇਟੀ ਦੌਰਾਨ ਪੇਸ਼ ਹੋ ਸਕਣ। ਐਨ ਡੀ ਪੀ ਵਲੋਂ ਲਿਆਂਦੇ ਗਏ ਇਸ ਮੋਸ਼ਨ ਨੂੰ ਵਿੰਨ ਲਿਬਰਲਾਂ ਨੇ ਵੋਟ ਨਾਲ ਦਬਾ ਦਿਤਾ।

ਹਾਰਵੈਥ ਨੇ ਕਿਹਾ ਕਿ ਉਸਨੂੰ ਇਸ ਗੱਲ ਦੀ ਹੈਰਾਨੀ ਨਹੀਂ ਹੈ ਕਿ ਵਿਨ ਵਲੋਂ ਆਪਣੀ ਤਾਕਤ ਦਾ ਹਰ ਢੰਗ ਨਾਲ ਇਸਤੇਮਾਲ ਕੀਤਾ ਜਾ ਰਿਹਾ ਹੈ ਤਾਂ ਜੋ ਹਾਈਡਰੋ ਵੰਨ ਮੁੱਦੇ ਤੇ ਹੋ ਰਹੀ ਤਕਰਾਰ ਖਤਮ ਹੋ ਸਕੇ ਅਤੇ ਵਿਨ ਨੂੰ ਇਹ ਪਤਾ ਹੈ ਕਿ ਓਨਟਾਰੀਓ ਵਾਸੀਆਂ ਨੇ ਜਨਤਾ ਦੇ ਇਸ ਹਿੱਸੇ ਨੂੰ ਵੇਚਣ ਲਈ ਲਿਬਰਲਾਂ ਨੂੰ ਵੋਟ ਨਹੀਂ ਸੀ ਪਾਈ। ਉਨ੍ਹਾਂ ਕਿਹਾ ਕਿ ਇਹ ਵਿਕਰੀ ਕੈਥਲਿਨ ਵਿਨ ਦੇ ਬੇਅ ਸਟ੍ਰੀਟ ਦੋਸਤਾਂ ਲਈ ਵਧੀਆ ਹੈ ਪਰ ਓਨਟਾਰੀਓ ਪਰਿਵਾਰਾਂ ਲਈ ਇਹ ਬਹੁਤ ਹੀ ਗਲਤ ਹੈ।

ਹਾਰਵੈਥ ਨੇ ਹਾਈਡਰੋ ਵਨ ਨੂੰ ਵੇਚਣ ਦੇ ਵਿਰੋਧ ਵਿਚ ਆਪਣੀ ਜੰਗ ਜਾਰੀ ਰੱਖਣ ਦਾ ਪ੍ਰਣ ਲਿਆ। ਉਨ੍ਹਾਂ ਕਿਹਾ ਕਿ ਨਿਊ ਡੈਮੋਕਰੈਟ ਪਾਰਟੀ ਓਨਟਾਰੀਓ ਭਰ ਵਿਚ ਟਾਊਨ ਹਾਲ ਮੀਟਿੰਗਾਂ ਕਰਕੇ ਹਾਈਡਰੋ ਵਨ ਦੀ ਵਿਕਰੀ ਖਿਲਾਫ਼ ਲੋਕਾਂ ਨੂੰ ਲਾਮਬੰਦ ਕਰਦੀ ਰਹੇਗੀ।

Facebook Comment
Project by : XtremeStudioz