Close
Menu

ਲਿਬਰਲ ਆਗੂ ਜਸਟਿਨ ਟਰੂਡੋ ਅਤੇ ਸੁੱਖ ਧਾਲੀਵਾਲ ਹੋਏ ਇੱਕਠੇ

-- 18 December,2014

ਵੈਨਕੂਵਰ, ਕੈਨੇਡਾ ‘ਚ ਅਗਲੇ ਸਾਲ ਫੈਡਰਲ ਚੋਣਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਨੂੰ ਧਿਆਨ ‘ਚ ਰੱਖਦੇ ਹੋਏ ਕੈਨੇਡਾ ਦੀਆਂ ਫੈਡਰਲ ਸਿਆਸੀ ਪਾਰਟੀਆਂ ਦੇ ਆਗੂ ਲੋਕਾਂ ਨਾਲ ਨੇੜਿਓ ਰਾਬਤਾ ਕਾਇਮ ਕਰ ਰਹੇ ਹਨ। ਸਿਆਸੀ ਪਾਰਟੀਆਂ ਵਲੋਂ ਆਪੋ-ਆਪਣੇ ਉਮੀਦਵਾਰ ਚੋਣ ਮੈਦਾਨ ‘ਚ ਉਤਾਰਨ ਲਈ ਨਾਮਜ਼ੱਗੀਆਂ ਦਾ ਦੌਰ ਚੱਲ ਰਿਹਾ ਹੈ। ਪਿਛਲੇ ਦਿਨੀਂ ਸਰੀ-ਨਿਊਟਨ ਹਲਕੇ ਤੋਂ ਵੱਡੇ ਫਰਕ ਨਾਲ ਲਿਬਰਲ ਦੀ ਨਾਮਜ਼ੱਦਗੀ ਜਿੱਤਣ ਵਾਲੇ ਸਾਬਕਾ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ ਅਤੇ ਨੌਜਵਾਨ ਲਿਬਰਲ ਆਗੂ ਜਸਟਿਨ ਟਰੂਡੋ ਵੈਨਕੂਵਰ ਅਤੇ ਸਰੀ ‘ਚ ਕਰਵਾਏ ਗਏ ਦੋ ਵੱਖ-ਵੱਖ ਸਮਾਗਮਾਂ ‘ਚ ਬਗਲਗੀਰ ਹੁੰਦੇ ਦੇਖੇ ਗੋਏ।
ਜਸਟਿਨ ਟਰੂਡੋ ਦੀ ਪ੍ਰਸਿੱਧੀ ‘ਚ ਦਿਨ ਪ੍ਰਤੀ ਦਿਨ ਵਾਧਾ ਹੋ ਰਿਹਾ ਹੈ ਤੇ ਲੋਕ ਉਸਨੂੰ ਭਵਿੱਖ ‘ਚ ਕੈਨੇਡਾ ਦੇ ਪ੍ਰਧਾਨ ਮੰਤਰੀ ਵਜੋਂ ਦੇਖ ਰਹੇ ਹਨ। ਸਰੀ ‘ਚ ਮੁਸਲਿਮ ਭਾਈਚਾਰੇ ਦੇ ਦਾਰੁੱਅਲ ਕੁਰਾਨ ਇੰਸਟੀਚਿਊਟ ‘ਚ ਤੇ ਵੈਨਕੂਵਰ ‘ਚ ਚੀਨੀ ਭਾਈਚਾਰੇ ਵਲੋਂ ਕਰਵਾਏ ਗਏ ਸਮਾਗਮਾਂ ‘ਚ ਬੋਲਦਿਆਂ ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡਾ ਇਕ ਅਜਿਹਾ ਮੁਲਖ ਹੈ, ਜਿਥੇ ਵੱਖ-ਵੱਖ ਧਰਮਾਂ ਅਤੇ ਨਸਲਾਂ ਦੇ ਲੋਕ ਬਿਨਾਂ ਕਿਸੇ ਭੇਦਭਾਲ ਦੇ ਆਪਸ ‘ਚ ਮਿਲ ਕੇ ਰਹਿੰਦੇ ਹਨ ਅਤੇ ਇੱਕਠੇ ਤਰੱਕੀ ਕਰਦੇ ਹਨ। ਜ਼ਿਕਰਯੋਗ ਹੈ ਕਿ ਸਰੀ-ਨਿਊਟਨ ਹਲਕੇ ਤੋਂ ਸੁੱਖ ਧਾਲੀਵਾਲ ਤੇ ਵੈਨਕੂਵਰ ਦੱਖਣੀ ਹਲਕੇ ਤੋਂ ਸਾਬਕਾ ਮਿਲਟਰੀ ਅਫਸਰ ਹਰਜੀਤ ਸਿੰਘ ਸੱਜਣ ਲਿਬਰਲ ਪਾਰਟੀ ਦੀ ਉਮੀਦਵਾਰ ਹਨ। ਸਾਬਕਾ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ ਨੇ ਹਰਜੀਤ ਸਿੰਘ ਸੱਜਣ ਨੂੰ ਵੈਨਕੂਵਰ ‘ਚ ਰਹਿੰਦੇ ਚੀਨੀ ਭਾਈਚਾਰੇ ਵਲੋਂ ਵੀ ਚੰਗਾ ਹੁੰਗਾਰਾ ਮਿਲਣ ਦੀ ਆਸ ਪ੍ਰਗਟਾਈ ਹੈ।

Facebook Comment
Project by : XtremeStudioz