Close
Menu

ਲਿਬਰਲ ਪਾਰਟੀ ਦੇ ਸੀਨੀਅਰ ਆਗੂ ਨੋਲੈਨ ਕਰੂਜ਼ ਨੇ ਪਾਰਟੀ ਲੀਡਰਸ਼ਿਪ ਦੀ ਦੌੜ ‘ਚੋਂ ਆਪਣਾ ਨਾਂ ਲਿਆ ਵਾਪਸ

-- 31 March,2017

ਐਲਬਰਟਾ — ਲਿਬਰਲ ਪਾਰਟੀ ਦੇ ਸੀਨੀਅਰ ਆਗੂ ਨੋਲੈਨ ਕਰੂਜ਼ ਨੇ ਪਾਰਟੀ ਅਤੇ ਹੋਣ ਵਾਲੀਆਂ ਚੋਣਾਂ ‘ਚੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਕਰੂਜ਼ ਨੇ ਕਿਹਾ ਕਿ ਉਨ੍ਹਾਂ ਨੇ ਆਪਣਾ ਨਾਂ ਚੋਣ ਕਮਿਸ਼ਨ ਆਫ ਐਲਬਰਟਾ ਤੋਂ ਅਤੇ ਐਲਬਰਟਾ ਲਿਬਰਲ ਲੀਡਰਸ਼ਿਪ ਪਾਰਟੀ ‘ਚੋਂ ਵਾਪਸ ਲੈਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਨਾਂ ਵਾਪਸ ਲੈਣ ਦੇ ਕਈ ਕਾਰਨ ਹਨ ਪਰ ਉਨ੍ਹਾਂ ਨੇ ਇਨ੍ਹਾਂ ਕਾਰਨਾਂ ਨੂੰ ਸਾਂਝਾ ਕਰਨ ਅਤੇ ਇਸ ‘ਤੇ ਚਰਚਾ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਇਸ ਨੂੰ ਨਿੱਜੀ ਕਾਰਨ ਦੱਸਿਆ ਹੈ।ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖਿਆ ਕਿ ਉਹ ਉਨ੍ਹਾਂ ਵਰਕਰਾਂ ਦੇ ਧੰਨਵਾਦੀ ਹਨ। ਉਮੀਦ ਹੈ ਕਿ ਪਾਰਟੀ ਅਤੇ ਇਸ ਦਾ ਹਰੇਕ ਮੈਂਬਰ ਐਲਬਰਟਾ ਲਈ ਚੰਗੇ ਕੰਮ ਕਰਦੇ ਰਹਿਣਗੇ।

Facebook Comment
Project by : XtremeStudioz