Close
Menu

ਲਿਬਰਲ ਪਾਰਟੀ ਲਈ ਨਮੋਸ਼ੀ ਜਾਰੀ : ਪੁਲੀਸ ਨੇ ਪਾਰਟੀ ਦੇ ਪ੍ਰੋਵਿੰਸ਼ੀਅਲ ਫੰਡ ਰੇਜਰ ਨੂੰ ਕੀਤਾ ਚਾਰਜ

-- 25 September,2015

ਟੋਰਾਂਟੋ : ਲਿਬਰਲ ਪਾਰਟੀ ਲਈ ਇੱਕ ਹੋਰ ਨਮੋਸ਼ੀ ਦੀ ਘਟਨਾ ਕੱਲ ਵਾਪਰੀ ਜਦੋਂ ਇਸਦੇ ਪ੍ਰੋਵਿੰਸ਼ੀਅਲ ਫੰਡ ਰੇਜ਼ ਕਰਨ ਵਾਲੇ ਗੈਰੀ ਲੌਗਹੀਡ ਜੁਨੀਅਰ ਵਿਰੁੱਧ ਓ ਪੀ ਪੀ ਨੇ ਮੁਜਰਮਾਨਾ ਦੋਸ਼ ਆਇਦ ਕਰ ਦਿੱਤੇ। ਇਸ ਚਾਰਜ ਸਡਬਰੀ ਵਿੱਚ ਹੋਈ ਜਿ਼ਮਨੀ ਚੋਣ ਦੇ ਸਬੰਧ ਵਿੱਚ ਲਾਏ ਗਏ ਹਨ। ਕ੍ਰਿਮੀਨਲ ਕੋਡ ਤਹਿਤ ਇਹ ਚਾਰਜ ਗੈਰਕਨੂੰਨੀ ਤਰੀਕੇ ਨਾਲ ਪਬਲਿਕ ਅਹੁਦਿਆਂ ਉੱਤੇ ਨਾਮਜ਼ਦਗੀਆਂ ਕਰਨ ਸਬੰਧੀ ਜੋਰ ਪਾਉਣ ਸਬੰਧੀ ਹੈ।

ਲੌਗਹੀਡ ਉੱਤੇ ਲੱਗੇ ਚਾਰਜ ਦੇ ਉਪਰੰਤ ਐਨ ਡੀ ਪੀ ਨੇ ਫੈਡਰਲ ਲਿਬਰਲ ਪਾਰਟੀ ਦੇ ਨੇਤਾ ਜਸਟਿਨ ਟਰੂਡੋ ਉੱਤੇ ਇਹ ਆਖਦੇ ਹੋਏ ਸਿੱਧਾ ਹਮਲਾ ਕੀਤਾ ਗਿਆ ਹੈ। ਐਨ ਡੀ ਪੀ ਦਾ ਦੋਸ਼ ਹੈ ਕਿ ਲੌਗਹੀਡ ਦੇ ਉਂਟੇਰੀਓ ਪ੍ਰੀਮੀਅਰ ਕੈਥਲਿਨ ਵਿੱਨ ਤੋਂ ਇਲਾਵਾ ਜਸਟਿਨ ਟਰੂਡੋ ਨਾਲ ਗਹਿਰੇ ਸਬੰਧ ਹਨ। ਇਹਨਾਂ ਸਬੰਧਾਂ ਦਾ ਖੁਲਾਸਾ ਕਰਦੇ ਹੋਏ ਐਨ ਡੀ ਪੀ ਦੇ ਪਰੈੱਸ ਰੀਲੀਜ਼ ਵਿੱਚ ਕਿਹਾ ਗਿਆ ਹੈ ਕਿ ਲੌਗਹੀਡ ਉਹ ਵਿਅਕਤੀ ਹੈ ਜਿਸ ਨੇ ਜਸਟਿਨ ਦੀ ਲੀਡਰਸਿ਼ੱਪ ਦੌੜ ਵਿੱਚ ਇੱਕੋ ਰਾਤ ਵਿੱਚ 1 ਲੱਖ 15 ਹਜ਼ਾਰ ਡਾਲਰ ਇੱਕਤਰ ਕਰਕੇ ਮਦਦ ਕੀਤੀ ਸੀ। ਇਸ ਫੰਡ ਰੇਜਿ਼ੰਗ ਡਿੱਨਰ ਵਿੱਚ ਇੱਕ ਪਲੇਟ 1300 ਡਾਲਰ ਦੀ ਵੇਚੀ ਗਈ ਸੀ ਜਿਸਦੀ ਕਾਫੀ ਆਲੋਚਨਾ ਵੀ ਹੋਈ ਸੀ।

ਐਨ ਡੀ ਪੀ ਦੀ ਟਿਮਿਨਜ਼ ਜੇਮਜ਼ ਬੇਅ ਤੋਂ ਉਮੀਦਵਾਰ ਚਾਰਲੀ ਐਨਗਸ ਨੇ ਕਿਹਾ ਹੈ ਕਿ ਮੈਨੂੰ ਕੋਈ ਹੈਰਾਨੀ ਨਹੀਂ ਕਿ ਟਰੂਡੋ ਦਾ ਨੇੜਲਾ ਸਾਥੀ ਚੋਣ ਵਿੱਚ ਰਿਸ਼ਵਤ ਦੇਣ ਦੇ ਦੋਸ਼ ਵਿੱਚ ਚਾਰਜ ਹੋਇਆ ਹੈ ਕਿਉਂਕਿ ਅਜਿਹਾ ਤਾਂ ਪਾਰਟੀ ਦਾ ਸੱਭਿਾਅਚਾਰ ਹੈ।

Facebook Comment
Project by : XtremeStudioz