Close
Menu

ਲਿੱਟੇ ਤੋਂ ਅਜੇ ਵੀ ਹੈ ਖ਼ਤਰਾ: ਰਾਜਪਕਸੇ

-- 04 January,2015

ਕੋਲੰਬੋ, ਸ੍ਰੀਲੰਕਾ ਦੇ ਰੱਖਿਆ ਮੰਤਰੀ ਮੁਤਾਬਕ ਲਿੱਟੇ ਤੋਂ ਅਜੇ ਵੀ ਖ਼ਤਰਾ ਮੌਜੂਦਾ ਹੈ ਤੇ ਇਹ ਵਿਦੇਸ਼ ਵਿੱਚ ਸਰਗਰਮ ਹੈ। ਇਹ ਦਾਅਵਾ ਉੱਚ ਰੱਖਿਆ ਅਧਿਕਾਰੀ ਨੇ ਵਿਰੋਧੀ ਧਿਰ ਵੱਲੋਂ ਤਾਮਿਲਾਂ ਦੀ ਬਹੁ-ਗਿਣਤੀ ਵਾਲੇ ਇਲਾਕੇ ਵਿੱਚੋਂ ਸਰਕਾਰੀ ਸੈਨਿਕਾਂ ਦੀ ਕੀਤੀ ਜਾ ਰਹੀ ਮੰਗ ਤੇ ਇਸ ਨੂੰ ਨਾ ਪੂਰਾ ਕਰਨ ਨੂੰ ਲੈ ਕੇ ਸਰਕਾਰ ਦੀ ਕੀਤੀ ਜਾ ਰਹੀ ਆਲੋਚਨਾ ਦੇ ਜਵਾਬ ਵਿੱਚ ਕੀਤਾ ਹੈ। ਸ੍ਰੀਲੰਕਾ ਦੇ ਰਾਸ਼ਟਰਪਤੀ ਮਹਿੰਦਰਾ ਰਾਜਪਕਸੇ ਦੇ ਭਰਾ ਤੇ ਰੱਖਿਆ ਮੰਤਰੀ ਗੋਤਭਯ ਰਾਜਪਕਸੇ  ਨੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਤਿਵਾਦੀ ਜਥੇਬੰਦੀ ਲਿੱਟੇ ਦਾ ਮੁਖੀ ਪ੍ਰਭਾਕਰਨ ਮਾਰਿਆ ਗਿਆ ਹੈ ਪਰ ਜੇ ਕੋਈ ਇਹ ਸਮਝਦਾ ਹੈ ਕਿ ਖ਼ਤਰਾ ਖ਼ਤਮ ਹੋ ਗਿਆ ਹੈ, ਇਹ ਸਹੀ ਨਹੀਂ। ਜੋ ਭਗੌੜੇ ਹਨ, ਉਹ ਵਿਦੇਸ਼ਾਂ ਵਿੱਚ ਬਹੁਤ ਜ਼ਿਆਦਾ ਸਰਗਰਮ ਹਨ।

Facebook Comment
Project by : XtremeStudioz