Close
Menu

ਲੀਡਰਸਿ਼ੱਪ ਦੇ ਮੁੱਦੇ ਉੱਤੇ ਜਸਟਿਨ ਟਰੂਡੋ ਨੂੰ ਐਨ ਡੀ ਪੀ ਨੇ ਘੇਰਿਆ

-- 24 September,2015

ਓਟਾਵਾ : ਲਿਬਰਲ ਨੇਤਾ ਜਸਟਿਨ ਟਰੂਡੋ ਦੀ ਕਮਜ਼ੋਰ ਲੀਡਰਸਿ਼ੱਪ ਅਤੇ ਕੌਮੀ ਮੁੱਦਿਆਂ ਉੱਤੇ ਸਮਝ ਦੀ ਘਾਟ ਬਾਰੇ ਹੁਣ ਐਨ ਡੀ ਪੀ ਨੇ ਵੀ ਸੁਆਲੀਆ ਚਿੰਨ ਖੜੇ ਕਰਨੇ ਆਰੰਭ ਕਰ ਦਿੱਤੇ ਹਨ। ਕੱਲ ਇੱਕ ਬਿਆਨ ਵਿੱਚ ਐਨ ਡੀ ਪੀ ਨੇ ਜਸਟਿਨ ਟਰੂਡੋ ਨੂੰ ਪੁੱਛਿਆ ਹੈ ਕਿ ਚਾਈਲਡ ਕੇਅਰ ਦੇ ਮਾਮਲੇ ਵਿੱਚ ਉਸਦੇ ਆਪਣੇ ਅਤੇ ਲਿਬਰਲ ਪਾਰਟੀ ਦੇ ਸਲਾਹਕਾਰ ਕੈਵਿਨ ਮਿਲੀਗਨ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਵਿੱਚ ਫ਼ਰਕ ਕਿਉਂ ਹੈ।

ਕੈਵਿਨ ਮਿਲੀਗਨ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਨਾਲ ਸੰਬਧਿਤ ਹਨ ਅਤੇ ਉਸਨੇ ਪਿਛਲੇ ਹਫਤੇ ਇੱਕ ਰਿਪੋਰਟ ਰੀਲੀਜ਼ ਕੀਤੀ ਸੀ। ਇਸ ਰਿਪੋਰਟ ਵਿੱਚ ਦਰਜ਼ ਹੈ ਕਿ ਜਿਹਨਾਂ ਬੱਚਿਆਂ ਨੂੰ ਪ੍ਰੋਵਿੰਸ ਦੇ ਚਾਈਲਡ ਕੇਅਰ ਸਿਸਟਮ ਵਿੱਚ ਰਹਿਣ ਦਾ ਅਨੁਭਵ ਹੋ ਜਾਂਦਾ ਹੈ, ਉਹਨਾਂ ਬੱਚਿਆਂ ਵਿੱਚ ਜੁਰਮ ਕਰਨ ਦੀ ਦਰ ਵਧੇਰੇ ਹੋ ਜਾਂਦੀ ਹੈ। ਇਸ ਰਿਪੋਰਟ ਬਾਰੇ ਖ਼ਬਰ ਗਲੋਬ ਐਂਡ ਮੇਲ ਵਿੱਚ 21 ਸਤੰਬਰ2015 ਨੂੰ ਛਪੀ ਸੀ।

ਐਨ ਡੀ ਪੀ ਦਾ ਦੋਸ਼ ਹੈ ਕਿ ਇਸੇ ਦਿਨ ਜਸਟਿਨ ਟਰੂਡੋ ਨੇ ਚਾਈਲਡ ਕੇਅਰ ਬਾਰੇ ਕੋਈ ਠੋਸ ਯੋਜਨਾ ਦੇਣ ਤੋਂ ਇਹ ਆਖਦੇ ਹੋਏ ਇਨਕਾਰ ਕਰ ਦਿੱਤਾ ਕਿ ਅਸੀਂ ਇਸ ਮੁੱਦੇ ਉੱਤੇ ਬਣਦਾ ਧਿਆਨ ਦੇਵਾਂਗੇ ਪ੍ਰਤੂੰ ਉਸਨੇ ਇਹ ਦੱਸਣੋਂ ਨਾਂਹ ਕਰ ਦਿੱਤੀ ਕਿ ਉਸਦੇ ਬੋਲਾਂ ਦਾ ਅਰਥ ਕੀ ਹੈ?

ਕੀ ਜਸਟਿਨ ਟਰੂਡੋ ਦਾ ਸਲਾਹਕਾਰ ਉਸਦੀ ‘ਬਣਦਾ ਧਿਆਨ’ ਦੇਣ ਦੀ ਨੀਤੀ ਦਾ ਹਿੱਸਾ ਹੈ? ਟਰੂਡੋ ਦੀ ਚਾਈਲਡ ਕੇਅਰ ਬਾਰੇ ਕੀ ਸੋਚ ਹੈ ਜੋ ਉਸ ਮੁਤਾਬਕ ਸਖ਼ਤ ਮਿਹਨਤ ਕਰਨ ਵਾਲੇ ਮਾਪਿਆਂ ਦੇ ਬੱਚਿਆਂ ਨੂੰ ਅਪਰਾਧੀ ਬਣ ਦੇਂਦੀ ਹੈ? ਐਨ ਡੀ ਪੀ ਨੇ ਇਹ ਸੁਆਲ ਵੀ ਖੜਾ ਕੀਤਾ ਹੈ ਕਿ ਕੀ ਟਰੂਡੋ ਨੇ ਇਸ ਸਟੱਡੀ ਨੂੰ ਜਾਣਬੁੱਝ ਕੇ ਅੱਗੇ ਲਿਆਂਦਾ ਹੈ ਤਾਂ ਜੋ ਲੋਕਾਂ ਦਾ ਧਿਆਨ ਉਸਦੀ ਕਮਜ਼ੋਰ ਲੀਡਰਸਿ਼ੱਪ ਵੱਲ ਨਾ ਜਾਵੇ?

Facebook Comment
Project by : XtremeStudioz