Close
Menu

ਲੀਬੀਆ ‘ਚ ਫੌਜੀ ਕੈਂਪ ਦੇ ਬਾਹਰ ਧਮਾਕਾ, 6 ਮਰੇ, 15 ਜ਼ਖਮੀ

-- 22 December,2013

2013_12image_16_41_360500064benghazi-llਬੇਨਗਾਜ਼ੀ,22 ਦਸੰਬਰ (ਦੇਸ ਪ੍ਰਦੇਸ ਟਾਈਮਜ਼)-ਲੀਬੀਆ ਦੇ ਪੂਰਬੀ ਸ਼ਹਿਰ ਬੇਨਗਾਜ਼ੀ ਦੇ ਬਾਹਰੀ ਇਲਾਕੇ ਵਿਚ ਫੌਜੀ ਕੈਂਪ ਦੇ ਬਾਹਰ ਹੋਏ ਇਕ ਆਤਮਘਾਤੀ ਬੰਬ ਹਮਲੇ ਵਿਚ ਘੱਟ ਤੋਂ ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖਮੀ ਹੋ ਗਏ।
ਸੁਰੱਖਿਆ ਅਤੇ ਸਿਹਤ ਸੂਤਰਾਂ ਨੇ ਦੱਸਿਆ ਕਿ ਹਮਲਾਵਰ ਬੇਨਗਾਜ਼ੀ ਤੋਂ 50 ਕਿਲੋਮੀਟਰ ਦੂਰ ਬਰਸਿਸ ਸਥਿਤ ਫੌਜ ਦੇ ਬਾਹਰ ਕਾਰ ‘ਚ ਧਮਾਕਾ ਕਰ ਦਿੱਤਾ। ਸੂਤਰਾਂ ਤੋਂ ਪ੍ਰਾਪਜ ਜਾਣਕਾਰੀ ਮੁਤਾਕ ਹਮਲੇ ਵਿਚ ਪੰਜ ਫੌਜੀ ਮਾਰੇ ਅਤੇ ਆਤਮਘਾਤੀ ਹਮਲਾਵਰ ਵੀ ਮਾਰਿਆ ਗਿਆ।
ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਬੇਨਗਾਜ਼ੀ ਵਿਚ ਪਿਛਲੇ ਕੁਝ ਮਹੀਨਿਆਂ ਵਿਚ ਅੱਤਵਾਦੀ ਹਮਲੇ ਵਧ ਗਏ ਹਨ। ਇਨ੍ਹਾਂ ਹਮਲਿਆਂ ਵਿਚ ਫੌਜੀਆਂ ਅਤੇ ਪੁਲਸ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ।

Facebook Comment
Project by : XtremeStudioz