Close
Menu

ਲੀਬੀਆ ‘ਚ ਸਮੁੰਦਰੀ ਜਹਾਜ਼ ਡੱੁਬਣ ਨਾਲ ਮਰਨ ਵਾਲਿਆਂ ਦੀ ਗਿਣਤੀ 800 ਤੱਕ ਪੁੱਜੀ

-- 22 April,2015

ਕੈਟਾਨੀਆ, ਬੀਤੇ ਦਿਨੀਂ ਪ੍ਰਵਾਸੀਆਂ ਦੀ ਤਸਕਰੀ ਕਰ ਕੇ ਲਿਜਾ ਰਹੇ ਇਕ ਸਮੁੰਦਰੀ ਜਹਾਜ਼ ਦੇ ਭੂ ਮੱਧ ਸਾਗਰ ਵਿਚ ਡੁੱਬਣ ਕਾਰਨ ਮਰਨ ਵਾਲਿਆਂ ਦੀ ਗਿਣਤੀ 800 ਤੱਕ ਪੁੱਜ ਗਈ ਹੈ, ਅਤੇ ਇਸ ਮਾਮਲੇ ਵਿਚ ਅੱਜ ਇਟਾਲੀਅਨ ਪੁਲਿਸ ਨੇ ਜਹਾਜ਼ ਦੇ ਕੈਪਟਨ ਸਮੇਤ ਇਕ ਹੋਰ ਅਧਿਕਾਰੀ ਨੂੰ ਹੱਤਿਆ ਦੀ ਸ਼ੱਕ ਦੇ ਆਧਾਰ ‘ਤੇ ਗਿ੍ਫਤਾਰ ਕੀਤਾ ਹੈ | ਹਾਲਾਂਕਿ ਹਿਰਾਸਤ ਵਿਚ ਲਏ ਗਏ 2 ਜਣਿਆਂ ਨੂੰ ਅਜੇ ਦੋਸ਼ੀ ਨਹੀਂ ਠਹਿਰਾਇਆ ਗਿਆ, ਪ੍ਰੰਤੂ ਹਾਦਸੇ ਸਬੰਧੀ ਪੁੱਛਗਿੱਛ ਦੇ ਲਈ ਉਨ੍ਹਾਂ ਨੂੰ ਕਾਬੂ ਕੀਤਾ ਗਿਆ ਹੈ |

Facebook Comment
Project by : XtremeStudioz