Close
Menu

ਲੀਬੀਆ ਦੇ ਸਮੁੰਦਰ ‘ਚ ਵੱਡਾ ਹਾਦਸਾ, 700 ਲੋਕਾਂ ਦੇ ਮਰਨ ਦਾ ਖਦਸ਼ਾ

-- 19 April,2015

ਉਤਰੀ ਲੀਬੀਆ : ਉਤਰੀ ਲੀਬੀਆ ਦੇ ਸਮੁੰਦਰ ‘ਚ ਵੱਡਾ ਹਾਦਸਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਖਬਰਾਂ ਮੁਤਾਬਕ ਲੀਬੀਆ ਦੀ ਸਰਹੱਦ ‘ਤੇ ਮੱਛੀਆਂ ਫੜਨ ਵਾਲਾ ਇਕ ਜਹਾਜ਼ ਸਮੁੰਦਰ ਵਿਚ ਡੁੱਬ ਗਿਆ ਜਿਸ ਵਿਚ ਸਵਾਰ 500-700 ਲੋਕ ਲਾਪਤਾ ਦੱਸੇ ਜਾ ਰਹੇ ਹਨ। ਰਾਹਤ ਅਤੇ ਬਚਾਅ ਦਾ ਕੰਮ ਜਾਰੀ ਹੈ ਅਤੇ ਹੁਣ ਤਕ ਸਿਰਫ 28 ਲੋਕਾਂ ਨੂੰ ਬਚਾਇਆ ਜਾ ਸਕਿਆ ਹੈ।
ਖਬਰਾਂ ਮੁਤਾਬਕ ਘਟਨਾ ਸਥਾਨਕ ਸਮੇਂ ਅਨੁਸਾਰ ਅੱਧੀ ਰਾਤ ਦੇ ਕਰੀਬ ਵਾਪਸੀ ਦੱਸੀ ਜਾ ਰਹੀ ਹੈ। ਇਟਲੀ ਦਾ ਇਕ ਜਹਾਜ਼, ਮਾਲਟਾ ਦੀ ਸਮੁੰਦਰੀ ਸੈਨਾ ਸਮੁੰਦਰੀ ਸਰਹੱਦ ‘ਤੇ ਬਚਾਅ ਕਾਰਜਾਂ ‘ਚ ਲੱਗੇ ਹੋਏ ਹਨ।  ਇਸ ਹਾਦਸੇ ਵਿਚ 700 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਇਹ ਹਾਦਸਾ ਉਤਰੀ ਲੀਬੀਆ ਦੇ ਸਮੁੰਦਰ ਵਿਚ ਹੋਇਆ ਦੱਸਿਆ ਜਾ ਰਿਹਾ ਹੈ।

Facebook Comment
Project by : XtremeStudioz