Close
Menu

ਲੁਕਵੀਂ ਜੰਗ ਲਡ਼ ਰਿਹਾ ਹੈ ਪਾਕਿ: ਰਾਜਨਾਥ

-- 27 September,2015

ਲਖਨੳੂ, 27 ਸਤੰਬਰ
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪਾਕਿਸਤਾਨ ’ਤੇ ਅਤਿਵਾਦ ਰਾਹੀਂ ਭਾਰਤ ਖ਼ਿਲਾਫ਼ ਲੁਕਵੀਂ ਜੰਗ ਛੇਡ਼ਨ ਦਾ ਦੋਸ਼ ਲਾੳੁਂਦਿਅਾਂ ਕਿਹਾ ਹੈ ਕਿ ਦੇਸ਼ ਲੲੀ ੲਿਹ ਸਭ ਤੋਂ ਵੱਡੀ ਚੁਣੌਤੀ ਹੈ। ੳੁਨ੍ਹਾਂ ਕਿਹਾ ਕਿ ਪਾਕਿਸਤਾਨ ਲਗਾਤਾਰ ਗੋਲੀਬੰਦੀ ਦੇ ਸਮਝੌਤੇ ਦੀ ੳੁਲੰਘਣਾ ਵੀ ਕਰ ਰਿਹਾ ਹੈ ਜਿਸ ਦਾ ਭਾਰਤ ਨੇ ਹਮੇਸ਼ਾ ਢੁੱਕਵਾਂ ਜਵਾਬ ਦਿੱਤਾ ਹੈ। ੲਿਕ ਅਖ਼ਬਾਰ ਵੱਲੋਂ ਕਰਾੲੇ ਗੲੇ ਸਮਾਗਮ ਦੌਰਾਨ ੳੁਨ੍ਹਾਂ ਕਿਹਾ ਕਿ ਲੁਕਵੀਂ ਜੰਗ ਬਾਰੇ ਕੲੀ ਮੁਲਕਾਂ ਨੂੰ ਭਰੋਸੇ ’ਚ  ਲਿਅਾ ਗਿਅਾ ਹੈ ਅਤੇ ਕੂਟਨੀਤਕ ਪੱਧਰ ’ਤੇ ਵੀ ੳੁਪਰਾਲੇ ਕੀਤੇ ਜਾ ਰਹੇ ਹਨ। ਅਤਿਵਾਦ ਖ਼ਿਲਾਫ਼ ਸੰਯੁਕਤ ਅਰਬ ਅਮੀਰਾਤ (ਯੂੲੇੲੀ) ਨਾਲ ਸਹਿਯੋਗ ਅਤੇ ਖ਼ੁਫ਼ੀਅਾ ਸੂਚਨਾਵਾਂ ਸਾਂਝੀਅਾਂ ਕਰਨ ਲੲੀ ਹੋੲੇ ਸਮਝੌਤੇ ਦਾ ਜ਼ਿਕਰ ਕਰਦਿਅਾਂ ੳੁਨ੍ਹਾਂ ਕਿਹਾ ਕਿ ੲਿਹ ਕੂਟਨੀਤਕ ਪੱਧਰ ’ਤੇ ਵੱਡੀ ਕਾਮਯਾਬੀ ਹੈ।
ਪਾਕਿਸਤਾਨ ਅਤੇ ਚੀਨ ਨਾਲ ਲਗਦੀ ਭਾਰਤ ਦੀ ਸਰਹੱਦ ਨੂੰ ਸੰਵੇਦਨਸ਼ੀਲ ਕਰਾਰ ਦਿੰਦਿਅਾਂ ੳੁਨ੍ਹਾਂ ਕਿਹਾ ਕਿ ਲੋਡ਼ਾਂ ਨੂੰ ਧਿਅਾਨ ’ਚ ਰੱਖ ਕੇ ਸੁਰੱਖਿਅਾ ਪ੍ਰਬੰਧ ਮਜ਼ਬੂਤ ਰੱਖੇ ਜਾਂਦੇ ਹਨ। ਗ੍ਰਹਿ ਮੰਤਰੀ ਨੇ ਕਿਹਾ ਕਿ ਨੇਪਾਲ ਅਤੇ ਭੂਟਾਨ ਨਾਲ ਲਗਦੀ ਸਰਹੱਦ ’ਤੇ ਕੋੲੀ ਮੁਸ਼ਕਲ ਨਹੀਂ ਹੈ ਪਰ ਬੰਗਲਾਦੇਸ਼ ਅਤੇ ਮਿਅਾਂਮਾਰ ਦੀ ਸਰਹੱਦ ਸਰਗਰਮ ਹੈ।
ਸ੍ਰੀ ਰਾਜਨਾਥ ਸਿੰਘ ਨੇ ਜੰਮੂ-ਕਸ਼ਮੀਰ ’ਚ ਘੁਸਪੈਠ ਨੂੰ ਵੱਡੀ ਚੁਣੌਤੀ ਕਰਾਰ ਦਿੰਦਿਅਾਂ ਕਿਹਾ ਕਿ ਜਦੋਂ ਤੋਂ ਅੈਨਡੀੲੇ ਸਰਕਾਰ ਸੱਤਾ ’ਚ ਅਾੲੀ ਹੈ ਤਾਂ ਘੁਸਪੈਠ ਦੇ ਮਾਮਲੇ ਲਗਾਤਾਰ ਘਟੇ ਹਨ। ੳੁਨ੍ਹਾਂ ੲਿਸ ਲੲੀ ਫ਼ੌਜ ਅਤੇ ਨੀਮ ਫ਼ੌਜੀ ਬਲਾਂ ਨੂੰ ਵਧਾੲੀ ਦਿੱਤੀ ਹੈ।
ੲਿਸਲਾਮਿਕ ਸਟੇਟ ਦੇ ਖ਼ੌਫ਼ ਬਾਰੇ ਗ੍ਰਹਿ ਮੰਤਰੀ ਨੇ ਕਿਹਾ ਕਿ ਜਹਾਦੀ ਜਥੇਬੰਦੀ ਭਾਰਤ ’ਚ ਅਾਪਣਾ ਨੈਟਵਰਕ ਸਥਾਪਤ ਕਰਨ ’ਚ ਨਾਕਾਮ ਰਹੇਗੀ। ੳੁਨ੍ਹਾਂ ਕਿਹਾ,‘‘ਜੇਕਰ ਕੋੲੀ ਨੌਜਵਾਨ ਗੁਮਰਾਹ ਹੁੰਦਾ ਹੈ ਤਾਂ ੳੁਨ੍ਹਾਂ ਦੇ ਮਾਪੇ ਰਾਹ ਦਸੇਰਾ ਬਣਨਗੇ ਅਤੇ ਸਰਕਾਰ ਨੂੰ ਜਾਣਕਾਰੀ ਦੇਣਗੇ। ਚਾਰ ਪਰਿਵਾਰ ਮੇਰੇ ਕੋਲ ਅਾ ਚੁੱਕੇ ਹਨ ਅਤੇ ਮੈਨੂੰ ਯਕੀਨ ਹੈ ਕਿ ੲਿਸਲਾਮਿਕ ਸਟੇਟ ਭਾਰਤ ’ਚ ਸਫ਼ਲ ਨਹੀਂ ਹੋੲੇਗੀ।’’ ੲਿਸਲਾਮਿਕ ਸਟੇਟ ਵੱਲੋਂ 40 ਦੇ ਕਰੀਬ ਭਾਰਤੀਅਾਂ ਨੂੰ ਅਗ਼ਵਾ ਕੀਤੇ ਜਾਣ ਦੀਅਾਂ ਰਿਪੋਰਟਾਂ ਬਾਰੇ ੳੁਨ੍ਹਾਂ ਕਿਹਾ ਕਿ ੲਿਸ ਦੀ ਅਜੇ ਤਕ ਤਸਦੀਕ ਨਹੀਂ ਹੋੲੀ ਹੈ।

Facebook Comment
Project by : XtremeStudioz