Close
Menu

ਲੁਧਿਆਣਾ ਦੇ ਕਾਂਗਰਸੀਆਂ ਦੀ ਕੈਪਟਨ ਅਮਰਿੰਦਰ, ਬਾਜਵਾ ਵਿਚਾਲੇ ਪਾਪੁਲਰਟੀ ਟੈਸਟ ਦੀ ਸਲਾਹ

-- 14 April,2015

ਚੰਡੀਗੜ•, ਲੁਧਿਆਣਾ ਦੇ ਕਈ ਕਾਂਗਰਸੀ ਆਗੁਆਂ ਨੇ ਸੂਬਾ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਆਪਣੇ ਤੇ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਪੰਜਾਬ ‘ਚ ਪਾਪੁਲਰਟੀ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਹੈ, ਜਿਸ ਤੋਂ ਪਤਾ ਲੱਗ ਜਾਵੇਗਾ ਕਿ ਕਿਸਨੂੰ ਪਾਰਟੀ ‘ਚ ਰਹਿਣਾ ਚਾਹੀਦਾ ਹੈ ਤੇ ਕਿਹੜਾ ਬਾਹਰ ਸੁੱਟਣ ਦੇ ਲਾਇਕ ਹੈ।
ਇਕ ਸਾਂਝੇ ਬਿਆਨ ‘ਚ ਸਾਬਕਾ ਜ਼ਿਲ•ਾ ਕਾਂਗਰਸ ਪ੍ਰਧਾਨ ਪਵਨ ਦੀਵਾਨ, ਲੁਧਿਆਣਾ ਪੂਰਬੀ ਦੇ ਇੰਚਾਰਜ ਗੁਰਮੇਲ ਸਿੰਘ ਪਹਿਲਵਾਨ ਤੇ ਹੋਰਨਾਂ ਆਗੂਆਂ ਨੇ ਬਾਜਵਾ ਦੀ ਕੈਪਟਨ ਅਮਰਿੰਦਰ ਨੂੰ ਪਾਰਟੀ ‘ਚੋਂ ਕੱਢਣ ਦੀ ਮੰਗ ਦਾ ਹਾਸਾ ਉਡਾਇਆ ਹੈ, ਜਦਕਿ ਹਰ ਕੋਈ ਕਾਂਗਰਸੀ ਆਗੂ ਕੈਪਟਨ ਅਮਰਿੰਦਰ ਨੂੰ ਪਾਰਟੀ ਦੀ ਅਗਵਾਈ ਕਰਨਾ ਦੇਖਣਾ ਚਾਹੁੰਦਾ ਹੈ।
ਉਨ•ਾਂ ਨੇ ਕਿਹਾ ਕਿ ਬਾਜਵਾ ਸੁਫਨੇ ਦੇਖ ਰਹੇ ਹਨ ਕਿ ਕੈਪਟਨ ਅਮਰਿੰਦਰ ਪਾਰਟੀ ‘ਚੋਂ ਬਾਹਰ ਚਲੇ ਜਾਣਗੇ ਤੇ ਉਨ•ਾ ਦਾ ਪਾਰਟੀ ‘ਚ ਪੂਰਾ ਅਧਿਕਾਰ ਹੋ ਜਾਵੇਗਾ, ਕਿਉਂਕਿ ਕੋਈ ਵਿਰੋਧ ਨਹੀਂ ਕਰੇਗਾ। ਉਨ•ਾਂ ਨੇ ਬਾਜਵਾ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਬਾਜਵਾ ਗਲਤੀ ਕਰ ਰਹੇ ਹਨ, ਕਿਉਂਕਿ ਜੇ ਕੈਪਟਨ ਅਮਰਿੰਦਰ ਨਹੀਂ ਰਹਿਣਗੇ, ਤਾਂ ਪੰਜਾਬ ‘ਚ ਕਾਂਗਰਸ ਨਹੀਂ ਬੱਚੇਗੀ ਤੇ ਸਿਰਫ ਬਾਜਵਾ, ਉਨ•ਾਂ ਦੀ ਪਤਨੀ ਤੇ ਭਰਾ ਹੀ ਰਹਿ ਜਾਣਗੇ।

Facebook Comment
Project by : XtremeStudioz