Close
Menu

ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਸਿਹਤ ਮੰਤਰੀ ਵੱਲੋਂ ਛਾਪਾ

-- 09 December,2014

ਚੰਡੀਗੜ੍ਹ, ਪੰਜਾਬ ਸਰਕਾਰ ਨੇ ਅੱਜ ਸੱਤ ਦੋ ਡਿਪਟੀ ਕਮਿਸ਼ਨਰਾਂ ਸਮੇਤ ਆਈ.ਏ.ਐਸ. ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀਆਂ ਦੇ ਹੁਕਮ ਜਾਰੀ ਕੀਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਫਾਈਲ ਨੂੰ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਤੁਰੰਤ ਪ੍ਰਭਾਵ ਤੋਂ ਪ੍ਰਵਾਨਗੀ ਦੇ ਦਿੱਤੀ ਹੈ। ਜਿਨ੍ਹਾਂ ਅਧਿਕਾਰੀਆਂ ਦੇ ਤਬਾਦਲੇ/ਨਿਯੁਕਤੀਆਂ ਕੀਤੀਆਂ ਗਈਆਂ ਹਨ ਉਨ੍ਹਾਂ ਦੀ ਸੂਚੀ ਇਸ ਪ੍ਰਕਾਰ ਹੈ:
ਨਾਮ
ਮੌਜੂਦਾ ਤਾਇਨਾਤੀ
ਨਵੀਂ ਤਾਇਨਾਤੀ
ਸ੍ਰੀ ਵਿਸ਼ਵਜੀਤ ਖੰਨਾ
ਪ੍ਰਮੁੱਖ ਸਕੱਤਰ, ਕਿਰਤ ਅਤੇ ਜੰਗਲੀ ਜੀਵ ਸੁਰੱਖਿਆ
ਪ੍ਰਮੁੱਖ ਸਕੱਤਰ, ਹਾਊਸਿੰਗ ਤੇ ਸ਼ਹਿਰੀ ਵਿਕਾਸ ਸਮੇਤ ਪ੍ਰਮੁੱਖ ਸਕੱਤਰ ਕਿਰਤ ਅਤੇ ਜੰਗਲੀ ਜੀਵ ਸੁਰੱਖਿਆ ਦਾ ਵਾਧੂ ਚਾਰਜ ਅਗਲੇ ਹੁਕਮਾਂ ਤੱਕ
ਸ੍ਰੀ ਅਨੁਰਾਗ ਅਗਰਵਾਲ
ਸਕੱਤਰ, ਟਰਾਂਸਪੋਰਟ, ਐਮਡੀ ਪੀਆਈਡੀਬੀ ਅਤੇ ਐਮਡੀ ਟਰਾਂਸਕੋ
ਸਕੱਤਰ ਪੀਡਬਲਿਊਡੀ ਅਤੇ ਸਕੱਤਰ, ਟਰਾਂਸਪੋਰਟ, ਐਮਡੀ ਪੀਆਈਡੀਬੀ ਦਾ ਵਾਧੂ ਚਾਰਜ
ਸ੍ਰੀ ਏ. ਵੇਣੂਪ੍ਰਸਾਦ
ਸਕੱਤਰ, ਹਾਊਸਿੰਗ ਤੇ ਸ਼ਹਿਰੀ ਵਿਕਾਸ
ਸਕੱਤਰ, ਪੇਂਡੂ ਵਿਕਾਸ ਅਤੇ ਪੰਚਾਇਤ
ਸ੍ਰੀ ਭੁਪਿੰਦਰ ਸਿੰਘ
ਡਾਇਰੈਕਟਰ ਸਟੇਟ ਟ੍ਰਾਂਸਪੋਰਟ
ਡਿਪਟੀ ਕਮਿਸ਼ਨਰ ਮਾਨਸਾ
ਸ੍ਰੀ ਕਮਲਦੀਪ ਸਿੰਘ ਸੰਘਾ
ਐਮਡੀ, ਪੰਜਾਬ ਰਾਜ ਕੋਆਪਰੇਟਿਵ ਬੈਂਕ
ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ
ਸ੍ਰੀ ਮਨਪ੍ਰੀਤ ਸਿੰਘ ਛਤਵਾਲ
ਤਾਇਨਾਤੀ ਲਈ ਉਪਲੱਬਧ
ਡਾਇਰੈਕਟਰ ਸਟੇਟ ਟ੍ਰਾਂਸਪੋਰਟ
ਸ੍ਰੀ ਬੀ. ਸ੍ਰੀਨਿਵਾਸਨ
ਐਸਡੀਐਮ ਧਾਰ ਕਲਾਂ
ਵਧੀਕ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ
ਬੁਲਾਰੇ ਨੇ ਅੱਗੇ ਦੱਸਿਆ ਕਿ ਆਈਏਐਸ ਅਧਿਕਾਰੀ ਸ੍ਰੀ ਮਨਦੀਪ ਸਿੰਘ, ਸ੍ਰੀ ਪ੍ਰਵੀਨ ਥਿੰਦ ਅਤੇ ਸ੍ਰੀ ਅਰੁਣ ਸੇਖੜੀ ਦੇ ਹੁਕਮ ਬਾਅਦ ਵਿਚ ਜਾਰੀ ਕੀਤੇ ਜਾਣਗੇ। ਇਸਦੇ ਨਾਲ ਹੀ ਐਮਡੀ ਟਰਾਂਸਕੋ ਦਾ ਵਾਧੂ ਚਾਰਜ ਸਕੱਤਰ ਬਿਜਲੀ ਸ੍ਰੀ ਅਨਿਰੁਧ ਤਿਵਾੜੀ ਨੂੰ ਅਤੇ ਐਸਡੀਐਮ ਧਾਰ ਕਲਾਂ ਦਾ ਵਾਧੂ ਚਾਰਜ ਐਸਡੀਐਮ ਪਠਾਨਕੋਟ ਨੂੰ ਦਿੱਤਾ ਗਿਆ ਹੈ।

Facebook Comment
Project by : XtremeStudioz