Close
Menu

ਲੁਧਿਆਣਾ ਬਲਾਤਕਾਰ ਤੇ ਹੱਤਿਆ ਦੇ ਮਾਮਲੇ ‘ਚ ਸੁਖਬੀਰ ਬਾਦਲ ਦੇਣ ਅਸਤੀਫਾ: ਬਾਜਵਾ

-- 11 December,2014

ਹਰਗੋਬਿੰਦਪੁਰ/ਚੰਡੀਗੜ•, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਸੂਬੇ ‘ਚ ਕਾਨੂੰਨ ਤੇ ਵਿਵਸਥਾ ਦੀ ਮਾੜੀ ਹਾਲਤ ਲਈ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਮੰਗਿਆ ਹੈ, ਜਿਸਦਾ ਸਬੂਤ ਲੁਧਿਆਣਾ ‘ਚ ਨਾਬਾਲਿਗ ਲੜਕੀ ਨਾਲ ਬਲਾਤਕਾਰ ਤੇ ਦਿਨ ਦਿਹਾੜੇ ਉਸਦੇ ਕਤਲ ਤੋਂ ਮਿਲਦਾ ਹੈ।

ਇਥੇ ਜਾਰੀ ਬਿਆਨ ‘ਚ ਬਾਜਵਾ ਨੇ ਕਿਹਾ ਕਿ ਲੜਕੀ ਨੂੰ ਬੇਰਹਿਮੀ ਨਾਲ ਅੱਗ ਲਗਾਏ ਤੋਂ ਪਹਿਲਾਂ ਉਸਦੇ ਮਾਪਿਆਂ ਨੇ ਕਈ ਵਾਰ ਦੋਸ਼ੀਆਂ ਵੱਲੋਂ ਮਿਲ ਰਹੀਆਂ ਧਮਕੀਆਂ ਦੇ ਚਲਦੇ ਪੁਲਿਸ ਨੂੰ ਉਨ•ਾਂ ਨੂੰ ਸੁਰੱਖਿਆ ਦੇਣ ਦੀ ਅਪੀਲ ਕੀਤੀ ਸੀ। ਲੜਕੀ ਨੇ ਪਹਿਲਾਂ ਦੋਸ਼ੀਆਂ ‘ਤੇ ਉਸਨੂੰ ਅਗਵਾ ਕਰਨ ਤੇ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਸੀ।

ਮਾਪਿਆਂ ਨੇ ਧਮਕੀਆਂ ਮਿਲਣ ਤੋਂ ਬਾਅਦ 2 ਤੇ 3 ਦਸੰਬਰ ਨੂੰ ਸੁਰੱਖਿਆ ਹਾਸਿਲ ਕਰਨ ਲਈ ਪੁਲਿਸ ਨੂੰ ਸੰਪਰਕ ਕੀਤਾ। ਜਿਸ ਤੋਂ ਬਾਅਦ 4 ਦਸੰਬਰ ਨੂੰ ਦੋਸ਼ੀਆਂ ਨੇ ਉਨ•ਾਂ ਦੇ ਘਰ ‘ਚ ਵੜ ਕੇ ਨਾਬਾਲਿਗਾ ਨੂੰ ਜਿੰਦਾ ਜਲਾ ਦਿੱਤਾ। ਉਸਦੀ 9 ਦਸੰਬਰ ਨੂੰ ਜਖ਼ਮਾਂ ਦਾ ਦਰਦ ਸਹਿੰਦਿਆਂ ਮੌਤ ਹੋ ਗਈ। ਜਦਕਿ ਪੁਲਿਸ ਸ਼ਿਕਾਇਤ ਦਿੱਤੇ ਜਾਣ ਦੇ ਬਾਵਜੂਦ ਪੀੜਤਾਂ ਨੂੰ ਸੁਰੱਖਿਆ ਦੇਣ ‘ਚ ਅਸਫਲ ਰਹੀ।

ਬਾਜਵਾ ਨੇ ਦੋਸ਼ ਲਗਾਇਆ ਕਿ ਸੂਬੇ ‘ਚ ਕਾਨੂੰਨ ਤੇ ਵਿਵਸਥਾ ਦੀ ਸਥਿਤੀ ਪੂਰੀ ਤਰ•ਾਂ ਬਿਗੜ ਚੁੱਕੀ ਹੈ। ਇਸ ਲੜੀ ਹੇਠ ਦਿਨ ਦਿਹਾੜੇ ਲੜਕੀ ਨੂੰ ਅੱਗ ਲਗਾਏ ਜਾਣ ਦੇ ਮਾਮਲੇ ‘ਚ ਇਸ ਤੋਂ ਬੁਰਾ ਤੇ ਹੈਰਾਨੀਜਨਕ ਕੀ ਹੋ ਸਕਦਾ ਹੈ ਕਿ ਉਸਦਾ ਪਿਤਾ ਘਟਨਾ ਤੋਂ ਪਹਿਲਾਂ ਦੋ ਦਿਨਾਂ ਤੱਕ ਪੁਲਿਸ ਸੁਰੱਖਿਆ ਹਾਸਲ ਕਰਣ ਲਈ ਗੁਹਾਰ ਲਗਾਉਂਦਾ ਰਿਹਾ, ਪਰ ਉਸਦੀ ਇਕ ਨਾ ਸੁਣੀ ਗਈ।

ਉਨ•ਾਂ ਨੇ ਕਿਹਾ ਕਿ ਸਮੱਸਿਆ ਤਾਂ ਇਹ ਹੈ ਕਿ ਸਥਾਨਕ ਜਥੇਦਾਰ ਦੀ ਸਿਫਾਰਿਸ਼ ਤੋਂ ਬਿਨ•ਾਂ ਸੂਬੇ ਦੇ ਕਿਸੇ ਵੀ ਪੁਲਿਸ ਥਾਣੇ ‘ਚ ਆਮ ਵਿਅਕਤੀ ਕੇਸ ਦਰਜ ਨਹੀਂ ਕਰਵਾ ਸਕਦਾ। ਕਮਾਂਡ ਦੀ ਲੜੀ ਟੁੱਟ ਚੁੱਕੀ ਹੈ। ਸੂਬੇ ਦੇ ਵਰਤਮਾਨ ਹਾਲਾਤਾਂ ਲਈ ਡਿਪਟੀ ਮੁੱਖ ਮੰਤਰੀ ਵਿਅਕਤੀਗਤ ਤੌਰ ‘ਤੇ ਜ਼ਿੰਮੇਵਾਰ ਹਨ, ਜਿਹੜੇ ਗ੍ਰਹਿ ਮੰਤਰੀ ਵੀ ਹਨ। ਉਨ•ਾਂ ਨੇ ਯਾਦ ਦਿਲਾਇਆ ਕਿ ਪਹਿਲਾਂ ਵੀ ਅਜਿਹੇ ਹਾਲਾਤਾਂ ਲਈ ਉਹ ਸੁਖਬੀਰ ਦੇ ਅਸਤੀਫੇ ਦੀ ਮੰਗ ਕਰ ਚੁੱਕੇ ਹਨ।

ਬਾਜਵਾ ਨੇ ਕਿਹਾ ਕਿ ਡਿਪਟੀ ਮੁੱਖ ਮੰਤਰੀ ਦੇ ਪੰਜਾਬ ਸੱਭ ਤੋਂ ਸ਼ਾਂਤੀਪੂਰਨ ਸੂਬਾ ਹੋਣ ਦੇ ਦਾਅਵਿਆਂ ਦੇ ਬਾਵਜੂਦ ਦਿਨੋਂ ਦਿਨ ਸੂਬੇ ਦੀ ਹਾਲਤ ‘ਚ ਬਿਗੜਦੀ ਜਾ ਰਹੀ ਹੈ। ਉਨ•ਾਂ ਇਕ ਵਾਰ ਫਿਰ ਤੋਂ ਜ਼ੋਰ ਦਿੰਦਿਆਂ ਕਿਹਾ ਕਿ ਸੁਖਬੀਰ ਨੂੰ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਅੱਜ ਪੰਜਾਬ ‘ਚ ਖਾਸ ਕਰਕੇ ਔਰਤਾਂ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ।

Facebook Comment
Project by : XtremeStudioz