Close
Menu

ਲੇਖਿਕਾ ਦੇ ਤੌਰ ‘ਤੇ ਇਕ ਨਵੀਂ ਸ਼ੁਰੂਆਤ ਨੂੰ ਲੈ ਕਾਫੀ ਉਤਸ਼ਾਹਿਤ ਹੈ : ਦਿਵਿਆ ਦੱਤਾ

-- 09 February,2017
ਮੁੰਬਈ— ਪਾਲੀਵੁੱਡ ਅਤੇ ਬਾਲੀਵੁੱਡ ਅਭਿਨੇਤਰੀ ਦਿਵਿਆ ਦੱਤਾ ਦਾ ਕਹਿਣਾ ਹੈ ਕਿ, ਬਤੌਰ ਲੇਖਿਕਾ ਦੇ ਇਕ ਨਵੀਂ ਸ਼ੁਰੂਆਤ ਨੂੰ ਲੈ ਕੇ ਮੈਂ ਕਾਫੀ ਉਤਸ਼ਾਹਿਤ ਹਾਂ। ਦਿਵਿਆ ਇਨ੍ਹੀ ਦਿਨੀਂ ਆਪਣੀ ਕਿਤਾਬ ‘ਮੀ ਐਂਡ ਮਾਂ’ ਦੇ ਲਾਂਚ ਦੀਆਂ ਤਿਆਰੀਆਂ ‘ਚ ਰੁਝੀ ਹੋਈ ਹੈ। ਇਹ ਕਿਤਾਬ ਉਸ ਦੀ ਮਾਂ ਅਤੇ ਉਸ ਦੇ ਜੀਵਨ ‘ਤੇ ਆਧਾਰਿਤ ਹੈ। ਮੇਗਾਸਟਾਰ ਅਮਿਤਾਭ ਬੱਚਨ ਕੱਲ੍ਹ ਉਸ ਦੀ ਕਿਤਾਬ ਜਾਰੀ ਕਰਨਗੇ। ਦਿਵਿਆ ਨੇ ਇਕ ਇੰਟਰਵਿਊ ਦੌਰਾਨ ਦੱਸਿਆ, ”ਇਹ ਕਿਤਾਬ ਮੇਰੇ ਅਤੇ ਮੇਰੀ ਮਾਂ ਦੇ ਜੀਵਨ ‘ਤੇ ਆਧਾਰਿਤ ਹੈ। ਇਕ ਲੇਖਿਕਾ ਦੇ ਤੌਰ ‘ਤੇ ਨਵੀਂ ਸ਼ੁਰੂਆਤ ਕਰਨਾ ਕਾਫੀ ਉਤਸ਼ਾਹ ਜਨਕ ਹੈ। ਲੇਖਕ ਅਤੇ ਅਭਿਨੈ ਅਜਿਹੇ ਦੋ ਕੰਮ ਹਨ, ਜਿਨ੍ਹਾਂ ਦੇ ਜਰੀਏ ਮੈਨੂੰ ਲੱਗਦਾ ਹੈ ਕਿ, ਤੁਸੀਂ ਆਪਣੇ-ਆਪ ਨੂੰ ਕਾਫੀ ਚੰਗੇ ਤਰੀਕੇ ਨਾਲ ਵਿਅਕਤ ਕਰ ਸਕਦੇ ਹੋ। ਦੋਵਾਂ ਦਾ ਹਿੱਸਾ ਬਣਨਾ ਇਕ ਬੇਹਿਤਰੀਨ ਅਨੁਭਵ ਹੈ।”
ਜ਼ਿਕਰਯੋਗ ਹੈ ਕਿ, ਦਿਵਿਆ ਦੀ ਮਾਂ ਦਾ ਦੇਹਾਂਤ ਪਿਛਲੇ ਸਾਲ ਸਰਜਰੀ ਤੋਂ ਬਾਅਦ ਪੈਦਾ ਹੋਈਆਂ ਸਿਹਤ ਸੰਬੰਧੀ ਪਰੇਸ਼ਾਨੀਆਂ ਕਾਰਨ ਹੋਇਆ ਸੀ। ‘ਬਦਲਾਪੁਰ’ ਦੀ ਅਭਿਨੇਤਰੀ ਨੇ ਕਿਹਾ ਕਿ, ”ਮੈਂ ‘ਮੀ ਐਂਡ ਮਾਂ’ ਤੋਂ ਬਾਅਦ ਵੀ ਲਿਖਣਾ ਜਾਰੀ ਰੱਖੇਗੀ।” ਫਿਲਮਾਂ ਦੀ ਗੱਲ ਕਰੀਏ ਤਾਂ ਦਿਵਿਆ ਦੀ ਆਉਣ ਵਾਲੀ ਫਿਲਮ ‘ਇਰਾਦਾ’ 17 ਫਰਵਰੀ ਨੂੰ ਰਿਲੀਜ਼ ਹੋਵੇਗੀ। ਅਰਪਣਾ ਸਿੰਘ ਦੇ ਨਿਰਦੇਸ਼ਨ ‘ਚ ਬਣੀ ਇਸ ਫਿਲਮ ‘ਚ ਅਰਸ਼ਦ ਵਾਰਸੀ ਅਤੇ ਨਸੀਰੂਦੀਨ ਸ਼ਾਹ ਵੀ ਹਨ।
Facebook Comment
Project by : XtremeStudioz