Close
Menu

ਲੋਕਪਾਲ ਬਿੱਲ ਦੇਸ਼ ਦੀ ਲੋੜ : ਰਾਹੁਲ ਗਾਂਧੀ

-- 15 December,2013

ਨਵੀਂ ਦਿੱਲੀ- ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਲੋਕਪਾਲ ਬਿੱਲ ਨੂੰ ਦੇਸ਼ ਦੀ ਲੋੜ ਦੱਸਦੇ ਹੋਏ ਕਿਹਾ ਕਿ ਸਾਰੇ ਦਲਾਂ ਨੂੰ ਇਸ ਨੂੰ ਸੰਸਦ ‘ਚ ਪਾਸ ਕਰਵਾਉਣ ਲਈ ਸਹਿਯੋਗ ਦੇਣਾ ਚਾਹੀਦਾ ਹੈ। ਸ਼੍ਰੀ ਗਾਂਧੀ ਨੇ ਸ਼ਨੀਵਾਰ ਨੂੰ ਪਾਰਟੀ ਹੈੱਡਕੁਆਰਟਰ ‘ਚ ਪੱਤਰਕਾਰ ਸੰਮੇਲਨ ‘ਚ ਲੋਕਪਾਲ ਬਿੱਲ ਨੂੰ ਰਾਸ਼ਟਰੀ ਮਹੱਤਵ ਦਾ ਕਦਮ ਦੱਸਦੇ ਹੋਏ ਕਿਹਾ ਕਿ ਇਸ ਬਿੱਲ ‘ਤੇ ਕਰੀਬ ਕਰੀਬ ਆਮ ਸਹਿਮਤੀ ਹੈ ਅਤੇ ਉਨ੍ਹਾਂ ਦੀ ਸਿਆਸੀ ਦਲਾਂ ਨੂੰ ਅਪੀਲ ਹੈ ਕਿ ਉਹ ਆਪਣੇ ਛੋਟੇ-ਮੋਟੇ ਮਤਭੇਦ ਭੁਲਾ ਕੇ ਇਸ ਨੂੰ ਸੰਸਦ ਤੋਂ ਪਾਸ ਕਰਵਾਉਣ ‘ਚ ਸਹਿਯੋਗ ਕਰਨ। ਪੱਤਰਕਾਰ ਸੰਮੇਲਨ ‘ਤ ਵਿੱਤ ਮੰਤਰੀ ਪੀ. ਚਿਦੰਬਰਮ, ਕਾਨੂੰਨ ਮੰਤਰੀ ਕਪਿਲ ਸਿੱਬਲ ਅਤੇ ਪਾਰਟੀ ਦੇ ਸੰਚਾਰ ਵਿਭਾਗ ਦੇ ਪ੍ਰਧਾਨ ਅਜੇ ਮਾਕਨ ਵੀ ਮੌਜੂਦ ਸਨ।

Facebook Comment
Project by : XtremeStudioz