Close
Menu

ਲੋਕਸਭਾ ‘ਚ ਗੂੰਜੇ ਨਾਅਰੇ : ਕਾਂਗਰਸ ਦਾ ਹੱਥ ਪਾਕਿਸਤਾਨ ਨਾਲ

-- 06 August,2013

ashwant

ਨਵੀਂ ਦਿੱਲੀ- 6 ਅਗਸਤ (ਦੇਸ ਪ੍ਰਦੇਸ ਟਾਈਮਜ਼)-ਮਾਨਸੂਨ ਸੈਸ਼ਨ ਦਾ ਅੱਜ ਦੂਜਾ ਦਿਨ ਵੀ ਜ਼ਬਰਦਸਤ ਹੰਗਾਮੇ ਵਾਲਾ ਰਿਹਾ। ਪਾਕਿਸਤਾਨੀ ਫੌਜੀਆਂ ਦੇ ਹਮਲੇ ‘ਚ ਪੰਜ ਭਾਰਤੀ ਫੌਜੀ ਸ਼ਹੀਦ ਹੋਣ, ਇਕੱਠੇ ਆਂਧਰ ਦੀ ਮੰਗ ‘ਤੇ ਭਾਜਪਾ, ਸਪਾ, ਤੇਦੇਪਾ ਅਤੇ ਕਾਂਗਰਸ ਦੇ ਗੈਰ ਤੇਲੰਗਾਣਾ ਖੇਤਰ ਦੇ ਕੁਝ ਮੈਂਬਰਾਂ ਦੇ ਭਾਰੀ ਸ਼ੋਰ-ਸ਼ਰਾਬੇ ਕਾਰਨ ਲੋਕਸਭਾ ਦੀ ਕਾਰਵਾਈ ਸ਼ੁਰੂ ਹੋਣ ਦੇ ਕੁਝ ਹੀ ਮਿੰਟ ਬਾਅਦ ਦੁਪਹਿਰ 12 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਸੀ ਅਤੇ ਉਸ ਤੋਂ ਬਾਅਦ ਸ਼ੁਰੂ ਹੋਣ ‘ਤੇ ਵੀ ਲੋਕਸਭਾ ਸਦਨ ‘ਚ ਹੰਗਾਮਾ ਹੀ ਰਿਹਾ। ਸੂਤਰਾਂ ਅਨੁਸਾਰ ਬੀ. ਜੇ. ਪੀ. ਨੇਤਾ ਯਸ਼ਵੰਤ ਸਿਨਹਾ ਨੇ ਕਿਹਾ ਕਿ ਜੰਮੂ ‘ਚ 5 ਜਵਾਨ ਸ਼ਹੀਦ ਹੋਏ ਜੋ ਭਾਰਤ ਲਈ ਬਹੁਤ ਦੁੱਖ ਦੀ ਗੱਲ ਹੈ। ਉਨ੍ਹਾਂ ਲੋਕਸਭਾ ‘ਚ ਕਿਹਾ ਕਿ ਪਾਕਿਸਤਾਨ ਵਲੋਂ ਉਸੇ ਦੀ ਭਾਸ਼ਾ ‘ਚ ਜਵਾਬ ਦੇਣਾ ਹੋਵੇਗਾ, ਸਾਡੀ ਫੌਜ ਨੂੰ ਨਿਹੱਥਾ ਕਰ ਦਿੱਤਾ ਗਿਆ ਹੈ ਜਦਕਿ ਸਾਡੀ ਫੌਜ ਵੀ ਜਵਾਬ ਦੇ ਸਕਦੀ ਹੈ। ਸਿਨਹਾ ਨੇ ਕਿਹਾ ਕਿ ਕਾਂਗਰਸ ਇਹ ਜਵਾਬ ਦੇਵੇ ਕਿ ਉਹ ਪਾਕਿ ਨਾਲ ਹੈ ਜਾਂ ਭਾਰਤ ਨਾਲ। ਇਸ ਦੌਰਾਨ ਲੋਕਸਭਾ ‘ਚ ਜ਼ੋਰਦਾਰ ਹੰਗਾਮਾ ਸ਼ੁਰੂ ਹੋ ਗਿਆ ਅਤੇ ਸਦਨ ‘ਚ ਨਾਅਰੇ ਲੱਗਣੇ ਸ਼ੁਰੂ ਹੋ ਗਏ ‘ਕਾਂਗਰਸ ਦਾ ਹੱਥ ਪਾਕਿਸਤਾਨ ਨਾਲ’। ਇਸ ਤੋਂ ਬਾਅਦ ਲੋਕਸਭਾ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ।

Facebook Comment
Project by : XtremeStudioz