Close
Menu

ਲੋਕਾਂ ਕੋਲ ਖਾਣ ਲਈ ਰੋਟੀ ਨਹੀਂ ਤੇ ਮੋਦੀ ਗੱਲ ਕਰਦੇ ਨੇ ਇੰਟਰਨੈੱਟ ਦੀ : ਸੰਜੇ ਸਿੰਘ

-- 04 October,2015

ਕਲਾਨੌਰ  : ਸ਼ਿਵ ਮੰਦਰ ਪਾਰਕ ‘ਚ ਆਮ ਆਦਮੀ ਪਾਰਟੀ ਦੀ ਰੈਲੀ ਨੂੰ ਸੰਬੋਧਿਤ ਕਰਦਿਆਂ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਨੇ ਕਿਹਾ ਕਿ 2017 ਦੀਆਂ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਪੰਜਾਬ ਨੂੰ ਨਸ਼ਾ, ਭ੍ਰਿਸ਼ਟਾਚਾਰ ਅਤੇ ਪਰਿਵਾਰਵਾਦ ਤੋਂ ਮੁਕਤ ਕਰਵਾ ਕੇ ਇਕ ਵਾਰ ਫਿਰ ਦੇਸ਼ ਦਾ ਨੰਬਰ ਇਕ ਸੂਬਾ ਬਣਾਏਗੀ। ਉਨ੍ਹਾਂ ਕਿਹਾ ਕਿ ਚੰਗੇ ਦਿਨ ਲਿਆਉਣ ਵਾਲੀ ਸਰਕਾਰ ਦਾ ਪ੍ਰਧਾਨ ਮੰਤਰੀ ਆਪਣੇ 5 ਦਿਨਾਂ ਵਿਦੇਸ਼ੀ ਦੌਰੇ ‘ਚ 35 ਸੂਟ ਬਦਲ ਰਿਹਾ ਹੈ, ਉਹ ਦੇਸ਼ ਦਾ ਕੀ ਭਲਾ ਕਰੇਗਾ। ਲੋਕਾਂ ਨੂੰ ਦੋ ਵੇਲਿਆਂ ਦੀ ਰੋਟੀ ਵੀ ਨਸੀਬ ਨਹੀਂ ਹੋ ਰਹੀ ਤੇ ਮੋਦੀ ਇੰਟਰਨੈੱਟ ਦੀ ਗੱਲ ਕਰ ਰਹੇ ਹਨ।
ਆਪ ਪਾਰਟੀ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਲੋਕਾਂ ਵਲੋਂ ਨਕਾਰੇ ਅਤੇ ਹਰਾਏ ਨੇਤਾ ਹਲਕਾ ਇੰਚਾਰਜ ਬਣਾ ਕੇ ਸਰਕਾਰ ਚਲਾ ਰਹੇ ਹਨ, ਇਸ ਤੋਂ ਵੱਡੀ ਲੋਕਤੰਤਰ ਦੀ ਬਦਕਿਸਮਤੀ ਕੀ ਹੋਵੇਗੀ? ਉਨ੍ਹਾਂ ਕਿਹਾ ਕਿ ਬਾਦਲ ਐਂਡ ਕੰਪਨੀ ਦੋਹਾਂ ਹੱਥਾਂ ਨਾਲ ਪੰਜਾਬ ਨੂੰ ਲੁੱਟ ਰਹੀ ਹੈ। ‘ਆਪ’ ਸਾਂਸਦ ਭਗਵੰਤ ਮਾਨ ਨੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸਮਝਦਿਆਂ ਕਿਹਾ ਕਿ ਆਉਣ ਵਾਲੀਆਂ ਚੋਣਾਂ ‘ਚ ਧਨਾਢ ਪਰਿਵਾਰਾਂ ਦੀ ਬਜਾਏ ਆਮ ਲੋਕ ਚੋਣਾਂ ਲੜਨਗੇ ਅਤੇ ਲੋਕ ਇਹ ਗੱਲ ਸੁਣਨ ਅਤੇ ਸੁਣਾਉਣਗੇ ਕਿ ਉਸ ਮੰਤਰੀ ਨੂੰ ਕੁਲਫੀਆਂ ਵੇਚਣ ਵਾਲੇ ਨੇ ਹਰਾ ਦਿੱਤਾ।

Facebook Comment
Project by : XtremeStudioz